ਬਾਲੀਵੁਡ ਅਦਾਕਾਰ ਗੋਵਿੰਦਾ ਅੱਧੀ ਰਾਤ ਨੂੰ ਹੋਏ ਬੇਹੋਸ਼ , ਹਸਪਤਾਲ ਦਾਖਲ

ਮੁੰਬਈ, 12 ਨਵੰਬਰ 2025 : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਬੀਤੀ ਰਾਤ ਅਚਾਨਕ ਬੇਹੋਸ਼ ਹੋ ਗਏ, ਜਿਨਾ ਨੂੰ ਉਨਾ ਦੇ ਨਜੀਦੀਕੀਆਂ ਨੇ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ।

ਅਦਾਕਾਰ ਦੇ ਕਾਨੂੰਨੀ ਸਲਾਹਕਾਰ ਅਤੇ ਨੇੜਲੇ ਦੋਸਤ ਲਲਿਤ ਬਿੰਦਲ ਨੇ ਇੰਸਟਾਗ੍ਰਾਮ ’ਤੇ ਵੀ ਗੋਵਿੰਦਾ ਦੀ ਸਿਹਤ ਸੰਬੰਧੀ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਜਲਦੀ ਤੰਦਰੁਸਤੀ ਲਈ ਦੁਆ ਕਰਨ ਦੀ ਅਪੀਲ ਕੀਤੀ ਹੈ। ਉਨਾ ਦਸਿਆ ਕਿ ਅੱਧੀ ਰਾਤ ਦੇ ਕਰੀਬ ਸਿਹਤ ਵਿਗੜਣ ਕਾਰਨ ਜੁਹੂ ਸਥਿਤ ਕ੍ਰਿਟੀਕੇਅਰ ਹਸਪਤਾਲ ਵਿੱਚ ਗੋਬਿੰਦਾ ਨੂੰ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨਾ ਦਾ ਇਲਾਜ ਚਲ ਰਿਹਾ ਹੈ।

Scroll to Top