ਦਿੱਲੀ, 7 ਸਤੰਬਰ : ਕੇਰਲ ਪੁਲਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਨਾ ਮਲਿਆਲਮ ਫਿਲਮਸਾਜ਼ ਸਨਲ ਕੁਮਾਰ ਸ਼ਸ਼ੀਧਰਨ ਨੂੰ ਅੱਜ ਇੱਥੇ ਮੁੰਬਈ ਹਵਾਈ ਅੱਡੇ ’ਤੇ ਹਿਰਾਸਤ ਵਿੱਚ ਲਿਆ ਹੈ। ਉਨਾ ਦਸਿਆ ਕਿ ਸ਼ਸ਼ੀਧਰਨ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਉਹ ਮੁੰਬਈ ਹਵਾਈ ਅੱਡੇ ’ਤੇ ਪਹੁੰਚ ਗਿਆ ਹੈ ਪਰ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਇਸ ਸਾਲ ਜਨਵਰੀ ਵਿੱਚ ਏਲਾਮਕਾਰਾ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਇੱਕ ਪ੍ਰਮੁੱਖ ਮਲਿਆਲਮ ਅਦਾਕਾਰਾ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਸ਼ਸ਼ੀਧਰਨ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਹਾਲਾਂਕਿ ਜਦੋਂ ਪੁਲੀਸ ਨੇ ਕੇਸ ਦਰਜ ਕੀਤਾ ਤਾਂ ਸ਼ਸ਼ੀਧਰਨ ਅਮਰੀਕਾ ਵਿੱਚ ਸੀ। ਇਸ ਮਗਰੋਂ ਪੁਲੀਸ ਨੇ ਭਾਰਤ ਆਉਣ ’ਤੇ ਉਸ ਨੂੰ ਹਿਰਾਸਤ ਵਿੱਚ ਲੈਣ ਲਈ ਇੱਕ ਲੁੱਕਆਊਟ ਸਰਕੂਲਰ ਜਾਰੀ ਕੀਤਾ ਸੀ।
ਸ਼ਸ਼ੀਧਰਨ ਨੇ ਪੋਸਟ ਵਿੱਚ ਕਿਹਾ ਕਿ ‘‘ਮੈਨੂੰ ਕੋਚੀ ਸਿਟੀ ਪੁਲੀਸ ਵੱਲੋਂ ਜਾਰੀ ਕੀਤੇ ਗਏ ਲੁੱਕਆਊਟ ਨੋਟਿਸ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ।