ਪਟਿਆਲਾ, 10 ਦਸੰਬਰ : ਜਿਮਖਾਨਾ ਚੋਣਾਂ ਫਰੈਂਡਸ਼ਿਪ ਅਤੇ ਡੈਮੋਕਰੇਟਿਕ ਗਰੁੱਪ ਨੇ ਸਿਟੀ ਸੈਂਟਰ ਵਿਖੇ ਆਪਣੇ ਚੋਣ ਪ੍ਰਚਾਰ ਦਾ ਦਫਤਰ ਖੋਲ ਦਿੱਤਾ। ਇਸ ਦਫਤਰ ਦਾ ਉਦਘਾਟਨ ਗਰੁੱਪ ਦੇ ਚੇਅਰਮੈਨ ਡਾ. ਮਨਮੋਹਨ ਸਿੰਘ, ਪ੍ਰਧਾਨ ਦੀਪਕ ਕੰਪਾਨੀ, ਵਿਕਾਸ ਪੁਰੀ ਅਤੇ ਹੋਰ ਮੈਂਬਰਾਂ ਨੇ ਸਾਂਝੇ ਤੌਰ ਤੇ ਰਿਬਨ ਕੱਟ ਕੇ ਕੀਤਾ।ਇਸ ਚੋਣ ਦਫਤਰ ਦੇ ਇੰਚਾਰਜ ਸੰਜੀਵ ਮਲਹੋਤਰਾ ਅਤੇ ਬੀ.ਡੀ. ਗੁਪਤਾ ਹਨ।
ਚੋਣ ਪ੍ਰਚਾਰ ਦੀ ਦੀ ਕਮਾਨ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ, ਮੀਤ ਪ੍ਰਧਾਨ ਵਿਕਾਸ ਪੁਰੀ, ਸੰਚਿਤ ਬਾਂਸਲ, ਹਰਸ਼ਪਾਲ ਸਿੰਘ, ਪ੍ਰਦੀਪ ਸਿੰਗਲਾ, ਬਿਕਰਮਜੀਤ ਸਿੰਘ, ਗੁਰਪ੍ਰੀਤ ਰੰਧਾਵਾ ਅਤੇ ਜਤਨ ਗੋਇਲ ਦੇ ਹੱਥ ਹੋਵੇਗੀ। ਇਸ ਮੌਕੇ ਡਾ. ਮਨਮੋਹਨ ਸਿੰਘ, ਦੀਪਕ ਕੰਪਾਨੀ ਤੇ ਵਿਕਾਸ ਪੁਰੀ ਨੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਇਹ ਚੋਣਾਂ ਕਲੱਬ ਦੇ ਵਿਕਾਸ ਦੇ ਮੁੱਦੇ ਤੇ ਲੜੀਆਂ ਜਾ ਰਹੀਆਂ ਹਨ।
ਸਾਡੀ ਸਾਰੀ ਟੀਮ ਦਾ ਇੱਕੋ ਹੀ ਮਕਸਦ ਕਲੱਬ ਦੇ ਮੈਂਬਰਾਂ ਨੂੰ ਵਧੀਆ ਤੋਂ ਵਧੀਆ ਸੁਵਿਧਾਵਾਂ ਦੇਣਾ ਹੈ ਜਿਸ ਲਈ ਸਾਡੀ ਸਾਰੀ ਟੀਮ ਵਚਨਬੱਧ ਹੈ। ਇਸ ਮੌਕੇ ਗੁਰਦੇਵ ਸਿੰਘ ਧਾਲੀਵਾਲ, ਜਸਵਿੰਦਰ ਟਿਵਾਣਾ, ਗੁਰਮੁਖ ਸਿੰਘ ਢਿੱਲੋ, ਡਾ.ਮਨਜੀਤ ਸਿੰਘ, ਏ.ਪੀ ਗਰਗ,ਡਾ.ਰਜਿੰਦਰ ਗੋਇਲ ਹਰਦੇਵ ਸਿੰਘ ਬੱਲੀ, ਡਾ. ਅੰਸ਼ੂਮਨ ਖਰਬੰਦਾ. ਐਡ. ਰਵਿੰਦਰ ਕੌਸ਼ਲ, ਨਰੇਸ਼ ਸਿੰਗਲਾ, ਜਤਿਨ ਮਿੱਤਲ, ਗੁਰਦੀਪ ਸਿੰਘ ਚੀਮਾ, ਅਮਰੀਸ਼ ਬਾਂ, ਐਡ. ਅਮਿਤ ਬੇਦੀ, ਗੁਰਪ੍ਰੀਤ ਰੰਧਾਵਾ, ਸਤਨਾਮ ਸਿੰਘ ਰੋਮੀ, ਪ੍ਰਿਤਪਾਲ ਸਿੰਘ ਸੋਢੀ ਅਮਨਪ੍ਰੀਤ ਜੋਨੀ, ਰੋਹਨ ਕੌਸ਼ਲ, ਮਦਨ ਲਾਲ ਸਿੰਗਲਾ, ਜਸਬੀਰ ਸਿੰਘ, ਅਸ਼ੋਕ ਬਾਤਿਸ਼ ਮੌਕੇ ਤੇ ਹਾਜ਼ਰ ਸਨ