ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਵੇਸ਼ ਪ੍ਰੀਖਿਆ ਰਾਹੀਂ ਕੀਤੇ ਜਾਣਗੇ ਐੱਲ. ਐੱਲ.ਐੱਮ. ਦੇ ਦਾਖ਼ਲੇ

ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਵੇਸ਼ ਪ੍ਰੀਖਿਆ ਰਾਹੀਂ ਕੀਤੇ ਜਾਣਗੇ ਐੱਲ. ਐੱਲ.ਐੱਮ. ਦੇ ਦਾਖ਼ਲੇ
-ਕੋਵਿਡ-19 ਦੇ ਮੱਦੇਨਜ਼ਰ ਲਗਾਈਆਂ ਪਾਬੰਦੀਆਂ ਕਾਰਨ ਬੰਦ ਕੀਤੀ ਗਈ ਸੀ ਇਹ ਪ੍ਰਥਾ
ਪਟਿਆਲਾ– ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮੁੱਖ ਕੈਂਪਸ, ਖੇਤਰੀ ਕੇਂਦਰ ਅਤੇ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਐੱਲ. ਐੱਲ.ਐੱਮ. ਪ੍ਰੋਗਰਾਮਾਂ ਵਿੱਚ ਦਾਖ਼ਲੇ 07 ਅਗਸਤ, 2023 ਨੂੰ ਹੋਣ ਵਾਲੀ ਪ੍ਰਵੇਸ਼ ਪ੍ਰੀਖਿਆ ਦੇ ਆਧਾਰ ਉੱਤੇ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਦਾਖ਼ਲਾ ਮੈਰਿਟ ਦੇ ਅਧਾਰ ਉੱਤੇ ਹੋਣ ਦਾ ਐਲਾਨ ਕੀਤਾ ਗਿਆ ਸੀ। ਹੁਣ ਇਹ ਫੈਸਲਾ ਸਬੰਧਤ ਵਿਭਾਗਾਂ ਦੀ ਮੰਗ ਉੱਤੇ ਐੱਲ. ਐੱਲ.ਐੱਮ. ਵਿੱਚ ਕੋਵਿਡ ਦੇ ਪ੍ਰਕੋਪ ਤੋਂ ਪਹਿਲਾਂ ਚਲਦੀ ਪ੍ਰਵੇਸ਼ ਪ੍ਰੀਖਿਆ ਅਧਾਰਤ ਦਾਖ਼ਲੇ ਦੀ ਪ੍ਰਥਾ ਨੂੰ ਬਹਾਲ ਕਰਨ ਲਈ ਲਿਆ ਗਿਆ ਹੈ। ਕੋਵਿਡ-19 ਦੇ ਮੱਦੇਨਜ਼ਰ ਲਗਾਈਆਂ ਪਾਬੰਦੀਆਂ ਕਾਰਨ ਇਹ ਪ੍ਰਥਾ ਬੰਦ ਕਰ ਦਿੱਤੀ ਗਈ ਸੀ। ਯੂਨੀਵਰਸਿਟੀ ਨੇ ਇਸ ਸੈਸ਼ਨ ਤੋਂ ਐੱਲ. ਐੱਲ.ਐੱਮ. ਪ੍ਰੋਗਰਾਮਾਂ ਵਿੱਚ ਪ੍ਰਵੇਸ਼ ਪ੍ਰੀਖਿਆ ਅਧਾਰਤ ਦਾਖ਼ਲਿਆਂ ਦੀ ਪ੍ਰਥਾ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਜਿਨ੍ਹਾਂ ਬਿਨੈਕਾਰਾਂ ਨੇ ਮੈਰਿਟ ਅਧਾਰਤ ਦਾਖ਼ਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਪਲਾਈ ਕੀਤਾ ਹੈ, ਉਨ੍ਹਾਂ ਨੂੰ ਅਖਬਾਰਾਂ ਅਤੇ ਸੋਸ਼ਲ ਮੀਡੀਆ ਦੇ ਨਾਲ-ਨਾਲ ਦਾਖ਼ਲਾ ਵੈਬ ਸਾਈਟ ਰਾਹੀਂ ਜਾਰੀ ਸੁਨੇਹਿਆਂ ਅਤੇ ਇਸ ਤਬਦੀਲੀ ਬਾਰੇ ਇਸ਼ਤਿਹਾਰ ਪ੍ਰਕਾਸ਼ਨ ਦੁਆਰਾ ਸੂਚਿਤ ਕਰ ਦਿੱਤਾ ਗਿਆ ਹੈ। ਸਾਰੇ ਉਮੀਦਵਾਰਾਂ ਨੂੰ ਉਚਿਤ ਮੌਕਾ ਦੇਣ ਲਈ, ਐੱਲ. ਐੱਲ.ਐੱਮ. ਲਈ ਸਮਾਂ-ਸਾਰਣੀ ਵਧਾ ਦਿੱਤੀ ਗਈ ਹੈ। ਇਸ ਪ੍ਰੋਗਰਾਮ ਲਈ ਫਾਰਮ ਭਰਨ ਦੀ ਆਖਰੀ ਮਿਤੀ ਹੁਣ 2 ਅਗਸਤ 2023 ਹੈ। ਆਉਣ ਵਾਲੇ ਸਾਲਾਂ ਵਿੱਚ ਹੋਰ ਪੇਸ਼ੇਵਰ ਕੋਰਸਾਂ ਵਿੱਚ ਵੀ ਪ੍ਰਵੇਸ਼ ਪ੍ਰੀਖਿਆ ਦੇ ਅਧਾਰ ਉੱਤੇ ਦਾਖਲੇ ਦੀ ਪ੍ਰਥਾ ਨੂੰ ਪੜਾਅਵਾਰ ਬਹਾਲ ਕੀਤਾ ਜਾਵੇਗਾ।

Leave a Comment

Your email address will not be published. Required fields are marked *

Scroll to Top