ਪੰਜਾਬੀ ਯੂਨੀਵਰਸਿਟੀ ਵਿਖੇ ‘ਵਾਤਾਵਰਣ ਸੰਬੰਧੀ ਮੁੱਦੇ ਅਤੇ ਆਫ਼ਤ ਪ੍ਰਬੰਧਨ’ ਵਿਸ਼ੇ ਉੱਤੇ ਛੇ-ਦਿਨ ਦਾ ਸ਼ਾਰਟ ਟਰਮ ਕੋਰਸ ਮੁਕੰਮਲ

ਪੰਜਾਬੀ ਯੂਨੀਵਰਸਿਟੀ ਵਿਖੇ ‘ਵਾਤਾਵਰਣ ਸੰਬੰਧੀ ਮੁੱਦੇ ਅਤੇ ਆਫ਼ਤ ਪ੍ਰਬੰਧਨ’ ਵਿਸ਼ੇ ਉੱਤੇ ਛੇ-ਦਿਨ ਦਾ ਸ਼ਾਰਟ ਟਰਮ ਕੋਰਸ ਮੁਕੰਮਲ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਮਾਲਵੀਆ ਮਿਸ਼ਨ ਟੀਚਰਜ਼ ਟਰੇਨਿੰਗ ਸੈਂਟਰ ਵੱਲੋਂ ‘ਵਾਤਾਵਰਣ ਸੰਬੰਧੀ ਮੁੱਦੇ ਅਤੇ ਆਫ਼ਤ ਪ੍ਰਬੰਧਨ’ ਵਿਸ਼ੇ ਉੱਤੇ ਕਰਵਾਇਆ ਜਾ ਰਿਹਾ ਛੇ-ਦਿਨ ਦਾ ਸ਼ਾਰਟ ਟਰਮ ਕੋਰਸ ਮੁਕੰਮਲ ਹੋ ਗਿਆ ਹੈ । ਡਾਇਰੈਕਟਰ ਡਾ. ਰਮਨ ਮੈਣੀ ਨੇ ਦੱਸਿਆ ਕਿ ਯੂ.ਜੀ.ਸੀ. ਐੱਮ. ਐੱਚ. ਆਰ. ਡੀ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਯੋਜਿਤ ਇਹ ਪ੍ਰੋਗਰਾਮ 24 ਸਤੰਬਰ ਤੋਂ 1 ਅਕਤੂਬਰ, 2024 ਤੱਕ ਆਨਲਾਈਨ ਵਿਧੀ ਰਾਹੀਂ ਕਰਵਾਇਆ ਗਿਆ । ਜ਼ਿਲ੍ਹਾ ਸੂਚਨਾ ਅਫ਼ਸਰ ਪੰਜਾਬ ਡਾ. ਸ਼ਾਈਨ ਕਮਲ ਨੇ ਅੱਜ ਵਿਦਾਇਗੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਉਨ੍ਹਾਂ ਆਪਣੇ ਸੰਬੋਧਨੀ ਸ਼ਬਦਾਂ ਦੌਰਾਨ ਜ਼ੋਰ ਦੇ ਕੇ ਕਿਹਾ ਕਿ ਪ੍ਰਭਾਵੀ ਆਫ਼ਤ ਪ੍ਰਬੰਧਨ ਵਿੱਚ ਵਾਤਾਵਰਣ ਦੇ ਵਿਗਾੜ ਨੂੰ ਘਟਾਉਣ ਲਈ ਤਿਆਰੀ ਰੱਖਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਵਾਤਾਵਰਣ-ਅਨੁਕੂਲਤ ਅਮਲਾਂ ਨੂੰ ਵਧਾ ਕੇ ਅਤੇ ਕੁਦਰਤੀ ਨਿਵਾਸ ਸਥਾਨਾਂ ਨੂੰ ਬਹਾਲ ਕਰਕੇ, ਆਫ਼ਤ ਦੇ ਜੋਖਮਾਂ ਨੂੰ ਘਟਾਇਆ ਜਾ ਸਕਦਾ ਹੈ । ਇਸ ਪ੍ਰੋਗਰਾਮ ਵਿੱਚ ਦੇਸ ਭਰ ਦੇ ਵੱਖ-ਵੱਖ ਰਾਜਾਂ ਤੋਂ ਵੱਖ-ਵੱਖ ਯੂਨੀਵਰਸਿਟੀਆਂ ਦੇ ਅਧਿਆਪਕਾਂ ਨੇ ਭਾਗ ਲਿਆ । ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਓਂਕਾਰ ਸਿੰਘ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ । ਅੰਤ ਵਿੱਚ ਭਾਗੀਦਾਰਾਂ ਵੱਲੋਂ ਫੀਡ ਬੈਕ ਦਿੱਤੀ ਗਈ ।

Leave a Comment

Your email address will not be published. Required fields are marked *

Scroll to Top