ਪੰਚਮੀ ਦੇ ਪਵਿੱਤਰ ਦਿਹਾੜੇ ਮੌਕੇ ਜਾਗਦੇ   ਰਹੋ ਕਲੱਬ ਨੇ ਲਾਇਆ ਖੂਨਦਾਨ ਕੈਂਪ

ਪਟਿਆਲਾ 1 ਅਕਤੂਬਰ –ਜਾਗਦੇ ਰਹੋ  ਕਲੱਬ ਪਟਿਆਲਾ ਨੇ ਪੰਚਮੀ ਦੇ ਪਵਿੱਤਰ ਦਿਹਾੜੇ ਮੌਕੇ ਗੁ:ਦੂਖ ਨਿਵਾਰਨ ਸਾਹਿਬ ਦੇ ਬਾਹਰ ਨੇੜੇ ਸਕੂਟਰ ਸਟੈਂਡ ਵਿਖੇ,ਖੂਨਦਾਨ ਕੈਂਪ ਲਗਾਇਆ।ਜਿਸ ਦਾ ਰਸਮੀਂ ਉਦਘਾਟਨ ਗੁਰਵਿੰਦਰ ਸਿੰਘ ਲੌਟ ਨੇ ਖੂਨਦਾਨ ਕਰਕੇ ਕੀਤਾ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਜਸਜੀਤ ਸਿੰਘ ਸਾਹ ਅਤੇ ਮਹਿੰਦਰ ਸਿੰਘ ਸਾਹਨੀ ਸਨੌਰ ਨੇ ਸਿਰਕਤ ਕੀਤੀ।
ਖੂਨਦਾਨ ਕੈਂਪ ਵਿੱਚ 27 ਖੂਨਦਾਨੀਆਂ ਨੇ ਖੂਨਦਾਨ ਕੀਤਾ।ਇਸ ਮੌਕੇ ਜਸਜੀਤ ਸਿੰਘ ਸਾਹ ਨੇ ਕਿਹਾ ਕਿ ਤੁਹਾਡਾ ਦਿੱਤਾ ਹੋਇਆ,ਖੂਨ ਅਨੇਕਾਂ ਅਨਮੋਲ ਜ਼ਿੰਦਗੀਆ ਬਚਾ ਸਕਦਾ ਹੈ, ਖੂਨਦਾਨ ਸਭ ਤੋਂ ਉੱਤਮ ਦਾਨ ਹੈ।ਹਰੇਕ ਤੰਦਰੁਸਤ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ।ਅੱਜ-ਕੱਲ ਖੂਨਦਾਨ ਕੈਂਪ ਬਹੁਤ ਘੱਟ ਲੱਗਦੇ ਹਨ,ਜਿਸ ਕਰਕੇ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀਂ ਹੋ ਜਾਂਦੀ ਹੈ,ਅਤੇ ਲੋੜਵੰਦ ਤੇ ਐਮਰਜੈਂਸੀ ਮਰੀਜਾਂ ਨੂੰ ਖੂਨ ਲੈਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਮੌਕੇ ਜਸਜੀਤ ਸਿੰਘ ਸਾਹ,ਮਹਿੰਦਰ ਸਿੰਘ ਸਾਹਨੀ ਸਨੌਰ,ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਦੀਦਾਰ ਸਿੰਘ ਬੋਸਰ,ਰਣਜੀਤ ਸਿੰਘ ਬੋਸਰ,ਜਗਰੂਪ ਸਿੰਘ ਪੰਜੋਲਾ,ਲਖਮੀਰ ਸਿੰਘ ਸਲੋਟ,ਅਮਰਜੀਤ ਸਿੰਘ ਭਾਂਖਰ,ਰਾਜ ਰਾਣੀ,ਸੁੰਦਰਜੀਤ ਕੌਰ,ਹਰਕ੍ਰਿਸ਼ਨ ਸਿੰਘ ਸੁਰਜੀਤ,ਨਿਰਮਲ ਕੌਰ,ਬਲਜਿੰਦਰਪਾਲ ਸਿੰਘ ਭਾਟੀਆ,ਸੁਖਵਿੰਦਰ ਸਿੰਘ ਬਰਨਾਲਾ,ਤਰਨਵੀਰ ਸਿੰਘ ਮਨੀ,ਅਤੇ ਕਰਮਵੀਰ ਸਿੰਘ ਘੇਲ ਹਾਜ਼ਰ ਸੀ।
Scroll to Top