ਪਟਿਆਲਾ 2 ਸਤੰਬਰ –ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਥੇ ਮਹਾਨ ਉਪਰਾਲੇ ਕਰ ਰਹੀ, ਉਥੇ ਹੀ ਪ੍ਰਬੰਧ ਅਧੀਨ ਕੰਮ ਕਰਨ ਵਾਲੇ ਵੀ ਆਪੋ ਆਪਣੇ ਪੱਧਰ ’ਤੇ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ।
ਇਹ ਪ੍ਰਗਟਾਵਾ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਿੱਖ ਇਤਿਹਾਸ ਰਿਚਰਚ ਬੋਰਡ ਵਿਚ ਕੰਮ ਕਰਨ ਵਾਲੇ ਸਹਾਇਕ ਡਾਇਰੈਕਟਰ ਡਾ. ਸਤਿੰਦਰ ਸਿੰਘ ਵੱਲੋਂ ਰਚਿਤ ਪੁਸਤਕ ‘ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੈਫਾਬਾਦ ਆਗਮਨ ਅਤੇ ਨਵਾਬ ਸੈਫ ਖਾਨ ਨਾਲ ਮੁਲਾਕਾਤ ਤੋਂ ਇਲਾਵਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਪਟਿਆਲੇ ਦੀ ਧਰਤੀ ’ਤੇ ਪੁੱਜੇ ਤਾਂ ਉਨ੍ਹਾਂ ਨੇ ਗੁਰਦੁਆਰਾ ਪਾਤਸ਼ਾਹ ਨੌਵੀਂ ਬਹਾਦਰਗੜ੍ਹ ਸਾਹਿਬ ਵਿਖੇ ਚਰਨ ਪਾਏ ਅਤੇ ਉਸ ਸਮੇਂ ਗੁਰੂ ਸਾਹਿਬ ਨਾਲ ਮੁਲਾਕਾਤ ਕਰਨ ਵਾਲੇ ਨਵਾਬ ਸੈਫਖਾਨ ਨਾਲ ਕੀਤੀ ਮੁਲਾਕਾਤ ਵੀ ਕਾਫੀ ਚਰਚਿਤ ਰਹੀ।
ਪ੍ਰੋ. ਬਡੂੰਗਰ ਨੇ ਕਿਹਾ ਕਿ ਡਾ. ਸਤਿੰਦਰ ਸਿੰਘ ਨੇ ਅਜਿਹੀ ਪੁਸਤਕ ਲਿਖੀ ਜਿਸ ਵਿਚ ਇਤਿਹਾਸਕ ਹਵਾਲੇ ਸ਼ਾਮਲ ਕੀਤੇ ਗਏ ਹਨ, ਜੋ ਰਾਹੀਂ ਸੰਗਤਾਂ ਤੱਕ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸ ਤੋਂ ਵੀ ਸੰਗਤ ਵਾਕਫ ਹੋਵੇਗੀ। ਉਨ੍ਹਾਂ ਡਾ. ਸਤਿੰਦਰ ਸਿੰਘ ਵੱਲੋਂ ਲਿਖੀ ਪੁਸਤਕ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਆਗਮਨ ਦਿਵਸ ਮੌਕੇ ਸੰਗਤਾਂ ਨੂੰ ਭੇਂਟ ਕੀਤੀ। ਇਸ ਦੌਰਾਨ ਹੈਡ ਗ੍ਰੰਥੀ ਭਾਈ ਹਰਵਿੰਦਰ ਸਿੰਘ, ਮੀਤ ਮੈਨੇਜਰ ਗੁੋਰਬਚਨ ਸਿੰਘ, ਪ੍ਰਧਾਨ ਪ੍ਰੇਮ ਸਿੰਘ, ਪ੍ਰਚਾਰਕ ਪਰਵਿੰਦਰ ਸਿੰਘ ਬਰਾੜਾ, ਸਿਮਰਨ ਗਰੇਵਾਲ ਤੋਂ ਇਲਾਵਾ ਹੋਰ ਸਖਸ਼ੀਅਤਾਂ ਆਦਿ ਹਾਜ਼ਰ ਸਨ।