ਪ੍ਰਸਿੱਧ ਅਦਾਕਾਰ ਸਤੀਸ਼ ਸ਼ਾਹ ਦਾ ਹੋਇਆ ਦੇਹਾਂਤ

ਮੁੰਬਈ, 25 ਅਕਤੂਬਰ 2025 : 1970 ਦੇ ਦਹਾਕੇ ਵਿਚ ਪ੍ਰਸਿੱਧ ਫਿਲਮਾਂ ਜਾਨੇ ਭੀ ਦੋ ਯਾਰੋ (1983), ਮਾਸੂਮ (1983), ਕਭੀ ਹਾਂ ਕਭੀ ਨਾ (1994), ਹਮ ਆਪਕੇ ਹੈ ਕੌਨ (1994), ਦਿਲਵਾਲੇ ਦੁਲਹਨੀਆ ਲੇ ਜਾਏਂਗੇ (1995) ਵਿਚ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਅਦਾਕਾਰ ਸਤੀਸ਼ ਸ਼ਾਹ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ।

ਦਸ ਦਈਏ ਕਿ ਪ੍ਰਸਿੱਧ ਟੀਵੀ ਸਿਰਲੇਖ Sarabhai vs Sarabhai ਦੇ ਮਸ਼ਹੂਰ ਅਦਾਕਾਰ ਸਤੀਸ਼ ਸ਼ਾਹ ਦਾ ਦੇਹਾਂਤ ਹੋ ਗਿਆ ਹੈ। ਭਾਰਤੀ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਅਸ਼ੋਕ ਪੰਡਿਤ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਅਦਾਕਾਰ ਹੁਣ ਸਾਡੀ ਵਿਚਕਾਰ ਨਹੀਂ ਰਹੇ।

ਉਨ੍ਹਾਂ ਨੂੰ ਗੁਰਦੇ ਦੀ ਬੀਮਾਰੀ ਕਾਰਨ ਸ਼ਨੀਵਾਰ ਦੁਪਹਿਰ ਨੂੰ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨਾ ਦੇ ਦੇਹਾਂਤ ਕਾਰਨ ਫਿਲਮ ਇੰਡਸਟਰੀ ਅਤੇ ਲੋਕਾਂ ਅੰਦਰ ਭਾਰੀ ਸ਼ੋਕ ਦੀ ਲਹਿਰ ਹੈ।

Scroll to Top