ਪੁਲੀਸ–ਗੈਂਗਸਟਰ ਮੁਕਾਬਲਾ : ਗੈਂਗਸਟਰ ਹਰਨੂਰ ਢੇਰ, ਇਕ ਮੁਲਾਜ਼ਮ ਜ਼ਖ਼ਮੀ

ਅਮ੍ਰਿਤਸਰ , 7 ਜਨਵਰੀ : ਅੱਜ ਪੁਲਸ ਮੁਲਾਜ਼ਮਾਂ ਤੇ ਇਕ ਗੈਗਸਟਰ ਵਿਚਾਲੇ ਹੋਈ ਮੁਠਭੇੜ ਦੌਰਾਨ ਇਕ ਗੈਗਸਟਰ ਦੇ ਹਲਾਕ ਹੋਣ ਤੇ ਇਕ ਮੁਲਾਜਮ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਅਨੁਸਾਰ ਮਾਰੇ ਗਏ ਗੈਂਗਸਟਰ ਦੀ ਪਛਾਣ ਹਰਨੂਰ ਸਿੰਘ, ਵਾਸੀ ਕੱਥੂਨੰਗਲ ਵਜੋਂ ਹੋਈ ਹੈ। ਪੁਲੀਸ ਅਨੁਸਾਰ ਹਰਨੂਰ ਗੈਂਗਸਟਰ ਅਫਰੀਦੀ ਅਤੇ ਪ੍ਰਭ ਦਾਸੂਵਾਲ ਦਾ ਨਜ਼ਦੀਕੀ ਸਾਥੀ ਸੀ। ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਪੁਲੀਸ ਮੁਲਾਜ਼ਮ ਪਰਮਵੀਰ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਅਧਿਕਾਰੀਆਂ ਨੇ ਦਸਿਆ ਕਿ ਪੁਲੀਸ ਮੁਤਾਬਕ ਟੀਮ ਨੂੰ ਸੂਚਨਾ ਮਿਲੀ ਸੀ ਕਿ ਇੱਕ ਸ਼ੱਕੀ ਵਿਅਕਤੀ ਸੁਰਸਿੰਘ ਤੋਂ ਪਿੰਡ ਪੂਹਲਾ ਵੱਲ ਆ ਰਿਹਾ ਹੈ। ਜਦੋਂ ਪੁਲੀਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਰੁਕਣ ਦੀ ਬਜਾਏ ਪੁਲੀਸ ਟੀਮ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸਦੀ ਜਵਾਬੀ ਕਾਰਵਾਈ ਜਦੋ ਉਨਾ ਕੀਤੀ ਤਾਂ ਉਕਤ ਗੈਗਸਟਰ ਗੰਭੀਰ ਜਖਮੀ ਹੋ ਗਿਆ, ਜਿਸਨੇ ਹਸਪਤਾਲ ਵਿਚ ਦਮ ਤੋੜ ਦਿਤਾ।
ਦੂਸਰੇ ਪਾਸੇ ਗੋਲੀਬਾਰੀ ਦੌਰਾਨ ਇੱਕ ਗੋਲੀ ਪਰਮਵੀਰ ਸਿੰਘ ਨੂੰ ਲੱਗੀ, ਹਾਲਾਂਕਿ ਉਸ ਨੇ ਬੁਲੇਟਪਰੂਫ ਜੈਕੇਟ ਪਾਈ ਹੋਈ ਸੀ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਫਿਰ ਵੀ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

 

Scroll to Top