ਪੁਲਸ ਨੇ ਅਦਾਲਤੀ ਹਦਾਇਤਾਂ ਮਗਰੋਂ ਕਰਵਾਇਆ ਗਾਇਕ ਸਾਰਥੀ ਕੇ ਤੋਂ ਫਲੈਟ ਖਾਲੀ ਕਰਵਾ

ਪੁਲਸ ਨੇ ਅਦਾਲਤੀ ਹਦਾਇਤਾਂ ਮਗਰੋਂ ਕਰਵਾਇਆ ਗਾਇਕ ਸਾਰਥੀ ਕੇ ਤੋਂ ਫਲੈਟ ਖਾਲੀ ਕਰਵਾ
ਮੋਹਾਲੀ : ਪੰਜਾਬ ਦੇ ਜਿ਼ਲਾ ਮੋਹਾਲੀ ਵਿਖੇ ਫਲੈਟ ਤੇ ਕਬਜਾ ਕਰਕੇ ਬੈਠੇ ਗਾਇਕ ਸਾਰਥੀ ਕੇ ਤੋਂ ਅੱਜ ਪੁਲਸ ਨੇ ਅਦਾਲਤੀ ਹੁਕਮਾਂ ਮਗਰੋਂ ਫਲੈਟ ਖਾਲੀ ਕਰਾ ਲਿਆ ਹੈ। ਦੱਸਣਯੋਗ ਹੈ ਕਿ ਗਾਇਕ ਸਾਰਥੀ ਕੇ. ਨੇ ਨਾ ਸਿਰਫ਼ ਦਿਲ ਦੇ ਮਰੀਜ਼ ਦੇ ਫਲੈਟ ‘ਤੇ ਕਬਜ਼ਾ ਕੀਤਾ ਸਗੋਂ ਉਸ ਨੂੰ ਅਦਾਲਤਾਂ ਅਤੇ ਥਾਣਿਆਂ ਦੇ ਚੱਕਰ ਕੱਟਣ ਲਈ ਵੀ ਮਜਬੂਰ ਕੀਤਾ । ਮੁਹਾਲੀ ਦੇ ਸੈਕਟਰ 91 ਵਿੱਚ ਵੈਂਬਲੀ ਸੁਸਾਇਟੀ ਵਿਚ ਗਾਇਕ ਸਾਰਥੀ ਕੇ. ਨੇ ਸਾਲ 2016 ਵਿੱਚ ਦਵਿੰਦਰ ਸਿੰਘ ਸੈਣੀ ਤੋਂ ਦੋ ਸਾਲ ਲਈ ਮਕਾਨ ਕਿਰਾਏ ’ਤੇ ਲਿਆ ਸੀ, ਜਿਸ ਦਾ ਸਮਝੌਤਾ ਸਾਲ 2018 ਤੱਕ ਸੀ ਪਰ ਦੋ ਸਾਲਾਂ ਬਾਅਦ ਗਾਇਕ ਨੇ ਕਿਰਾਇਆ ਨਹੀਂ ਦਿੱਤਾ ਅਤੇ ਨਾ ਹੀ ਮਕਾਨ ਖਾਲੀ ਕੀਤਾ, ਭਾਵੇਂ ਕਿ ਉਹ ਖੁਦ ਇਸ ਸਬੰਧੀ ਅਦਾਲਤ ਵਿਚ ਜਾ ਕੇ ਸਟੇਅ ਲੈ ਚੁੱਕਾ ਹੈ। ਇਸ ਤੋਂ ਬਾਅਦ ਅਦਾਲਤ ਨੇ ਕਈ ਵਾਰ ਮਕਾਨ ਖਾਲੀ ਕਰਨ ਦੀਆਂ ਹਦਾਇਤਾਂ ਦਿੱਤੀਆਂ, ਪਰ ਜਿਵੇਂ ਹੀ ਬੈਲੀਫ਼ ਹੁਕਮ ਲੈ ਕੇ ਗਿਆ ਤਾਂ ਘਰ ਨੂੰ ਤਾਲਾ ਲੱਗਿਆ ਹੋਇਆ ਪਾਇਆ ਗਿਆ, ਜਾਂ ਫਿਰ ਕੋਈ ਦਰਵਾਜ਼ਾ ਨਹੀਂ ਖੋਲ੍ਹਦਾ ਸੀ। ਹੁਣ ਅਦਾਲਤ ਦੀਆਂ ਸਖ਼ਤ ਹਦਾਇਤਾਂ ‘ਤੇ ਪੁਲਸ ਦੀ ਹਾਜ਼ਰੀ ‘ਚ ਫਲੈਟ ਖਾਲੀ ਕਰਵਾਇਆ ਗਿਆ ਅਤੇ ਵੀਡੀਓਗ੍ਰਾਫੀ ਵੀ ਕਰਵਾਈ ਗਈ .ਮਕਾਨ ਮਾਲਕ ਦਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਉਹ ਨਾ ਤਾਂ ਕਿਸੇ ਥਾਣੇ ਗਿਆ ਅਤੇ ਨਾ ਹੀ ਕਿਸੇ ਅਦਾਲਤ ਵਿਚ, ਪਰ ਇਸ ਗਾਇਕ ਨੇ ਉਸ ਨੂੰ ਦੋਵੇਂ ਦਿਖਾਏ ਤਾਂ ਉਸ ਨੇ ਕਿਹਾ ਕਿ ਬੇਸ਼ੱਕ ਅਦਾਲਤ ਨੇ ਫਲੈਟ ਖਾਲੀ ਕਰ ਦਿੱਤਾ ਹੈ, ਪਰ 20-22 ਲੱਖ ਦੇ ਕਿਰਾਏ ‘ਤੇ ਫੈਸਲਾ ਆਉਣਾ ਬਾਕੀ ਹੈ।

Leave a Comment

Your email address will not be published. Required fields are marked *

Scroll to Top