ਪਿੰਡ ਮਧੀਰ `ਚ ਸਿਲੰਡਰ ਦੀ ਮੁਰੰਮਤ ਕਰਦੇ ਸਮੇਂ ਲੱਗੀ ਭਿਆਨਕ ਅੱਗ ਕਾਰਨ ਮਾਂ ਤੇ ਪੁੱਤ ਸਣੇ ਤਿੰਨ ਜਣੇ ਝੁਲਸੇ

ਪਿੰਡ ਮਧੀਰ `ਚ ਸਿਲੰਡਰ ਦੀ ਮੁਰੰਮਤ ਕਰਦੇ ਸਮੇਂ ਲੱਗੀ ਭਿਆਨਕ ਅੱਗ ਕਾਰਨ ਮਾਂ ਤੇ ਪੁੱਤ ਸਣੇ ਤਿੰਨ ਜਣੇ ਝੁਲਸੇ
ਗਿੱਦੜਬਾਹਾ, 5 ਜੂਨ () : ਿਪੰਡ ਮਧੀਰ ਜੋ ਕਿ ਗਿੱਦੜਬਾਹਾ ਵਿਖੇ ਪੈਂਦਾ ਹੈ ਵਿਖੇ ਗੈਸ ਸਿਲੰਡਰ ਦੀ ਮੁਰੰਮਤ ਕਰਦੇ ਸਮੇਂ ਗੈਸ ਲੀਕ ਹੋਣ ਕਾਰਨ ਲੱਗੀ ਕਾਰਨ ਅੱਗ ਵਿਚ ਮਾਂ ਤੇ ਪੁੰਤ ਸਣੇ ਤਿੰਨ ਜਣਿਆਂ ਦੇ ਝੁਲਸ ਜਾ ਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਵਿਚ ਝੁਲਸੇ ਤਿੰਨੇ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਨਾਲ ਝੁਲਸ ਗਏ ਜਿਨ੍ਹਾਂ ਨੂੰ ਹਸਪਤਾਲ `ਚ ਦਾਖਲ ਕਰਵਾਇਆ ਗਿਆ ਜਿੱਥੇ ਜ਼ੇਰੇ ਇਲਾਜ ਔਰਤ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਮ੍ਰਿਤਕਾ ਦੇ ਪਤੀ ਨੇ ਇਸ ਸਾਰੀ ਘਟਨਾ ਲਈ ਗੈਸ ਏਜੰਸੀ ਦੇ ਮੁਲਾਜ਼ਮ ਨੂੰ ਜ਼ਿੰਮੇਵਾਰ ਠਹਿਰਾਇਆ ਜਿਸਦੇ ਖਿਲਾਫ ਥਾਣਾ ਕੋਟਭਾਈ ਪੁਲਿਸ ਨੇ ਸ਼ਿਕਾਇਤ ਉਪਰੰਤ ਮਾਮਲਾ ਦਰਜ਼ ਕਰ ਲਿਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੋਹਣ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਪਿੰਡ ਮਧੀਰ ਨੇ ਦੱਸਿਆ ਕਿ ਉਸਨੇ 8 ਮਈ ਨੂੰ ਪਿੰਡ `ਚ ਸਥਿਤ ਏਜੰਸੀ ਤੋਂ ਗੈਸ ਸਿਲੰਡਰ ਲਿਆ ਸੀ ਪਰ ਸਿਲੰਡਰ ਨੇ ਕੰਮ ਨਹੀਂ ਕੀਤਾ ਜਿਸ ਕਾਰਨ ਅਗਲੇ ਦਿਨ 9 ਮਈ ਨੂੰ ਉਸਨੇ ਏਜੰਸੀ ਨੂੰ ਫੋਨ ਕਰਕੇ ਸਿਲੰਡਰ ਬਦਲਣ ਲਈ ਕਿਹਾ। ਸਿਲੰਡਰ ਛੱਡਣ ਵਾਲੀ ਗੱਡੀ ਸਵੇਰੇ ਕਰੀਬ 11 ਵਜ੍ਹੇ ਆਈ ਪਰ ਉਸ ਸਮੇਂ ਤੱਕ ਉਹ ਖੇਤ ਜਾ ਚੁੱਕਾ ਸੀ। ਉਸਦੀ ਪਤਨੀ ਤੇ 10 ਸਾਲ ਦਾ ਬੇਟਾ ਘਰੇ ਸਨ।

ਉਨ੍ਹਾਂ ਦੇ ਪਿੰਡ ਦੇ ਹੀ ਏਜੰਸੀ ਦੇ ਮੁਲਾਜ਼ਮ ਤੇਜਾ ਸਿੰਘ ਪੁੱਤਰ ਚੰਨਣ ਸਿੰਘ ਨੇ ਸਿਲੰਡਰ ਚੈੱਕ ਕਰਨਾ ਸ਼ੁਰੂ ਕਰ ਦਿੱਤਾ। ਉਸਦੀ ਪਤਨੀ ਵੀਰਪਾਲ ਕੌਰ ਨੇ ਤੇਜਾ ਸਿੰਘ ਨੂੰ ਰਿਪੇਅਰ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਸਿਲੰਡਰ ਬਦਲਣ ਲਈ ਕਿਹਾ ਪਰ ਉਸਨੇ ਗੱਲ ਨਹੀਂ ਸੁਣੀ ਤੇ ਉਸਦੀ ਪਤਨੀ ਤੇ ਪੁੱਤਰ ਅਰਮਾਨ ਸਿੰਘ ਕੋਲ ਖੜ੍ਹੇ ਸਿਲੰਡਰ ਠੀਕ ਕਰਨ ਲੱਗਾ। ਤੇਜਾ ਸਿੰਘ ਨੇ ਸਿਲੰਡਰ ਨੂੰ ਥੋੜ੍ਹਾ ਠੀਕ ਕੀਤਾ, ਰੈਗੂਲੇਟਰ ਫੜਿਆ ਤੇ ਗੈਸ ਚੁੱਲ੍ਹਾ ਜਗਾਇਆ। ਇਸ ਦੌਰਾਨ ਰਸੋਈ `ਚ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਅਚਾਨਕ ਅੱਗ ਲੱਗਣ ਕਾਰਨ ਤਿੰਨੋਂ ਬਾਹਰ ਨਹੀਂ ਭੱਜ ਸਕੇ ਤੇ ਅੱਗ ਲੱਗਣ ਕਾਰਨ ਉਸਦੀ ਪਤਨੀ 90 ਫੀਸਦ, ਉਸਦਾ ਪੁੱਤਰ 50 ਫੀਸਦ ਤੇ ਏਜੰਸੀ ਦਾ ਮੁਲਾਜ਼ਮ 40 ਫੀਸਦ ਝੁਲਸ ਗਿਆ ਪਰ ਇਲਾਜ ਦੌਰਾਨ ਉਸਦੀ ਪਤਨੀ ਦੀ ਮੌਤ ਹੋ ਗਈ ਹੈ।

Leave a Comment

Your email address will not be published. Required fields are marked *

Scroll to Top