ਪਾਵਰਕਾਮ  ਦੀ ਪਟਿਆਲਾ ਮਾਡਲ ਟਾਊਨ ਡਿਵੀਜ਼ਨ ਇੰਜੀ: ਸੁਖਚੈਨ ਕੌਰ ਐਸ.ਡੀ.ਓ. ਵਜੋਂ ਤਾਇਨਾਤ

ਪਟਿਆਲਾ 2 ਮਾਰਚ,2026 – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਨ ਦੱਖਣ ਜੋਨ ਅਧੀਨ ਪਟਿਆਲਾ ਸਥਿਤ ਮਾਡਲ ਟਾਊਨ ਸਬ ਡਿਵੀਜ਼ਨ ਇੱਕ ਅਜਿਹਾ ਮਿਸਾਲੀ ਪ੍ਰਸ਼ਾਸਕੀ ਕੇਂਦਰ ਹੈ, ਜਿੱਥੇ ਵੱਡੀ ਗਿਣਤੀ ਵਿੱਚ ਮਹਿਲਾ ਅਧਿਕਾਰੀ ਅਤੇ ਕਰਮਚਾਰੀ ਬਿਜਲੀ ਖਪਤਕਾਰਾਂ ਦੀ ਸੇਵਾ ਵਿੱਚ ਨਿਸ਼ਠਾ, ਸਮਰਪਣ ਅਤੇ ਦ੍ਰਿੜਤਾ ਨਾਲ ਸਮਰਪਿਤ ਹਨ। ਇਹ ਸਬ ਡਿਵੀਜ਼ਨ ਨਾ ਕੇਵਲ ਕਾਰਗੁਜ਼ਾਰੀ ਵਿੱਚ ਅੱਗੇ ਹੈ, ਸਗੋਂ ਮਹਿਲਾ ਸਸ਼ਕਤੀਕਰਨ ਦੀ ਪ੍ਰਤੀਕ ਵਜੋਂ ਵੀ ਆਪਣੀ ਵਿਲੱਖਣ ਪਛਾਣ ਬਣਾਈ ਬੈਠੀ ਹੈ।
ਅੱਜ ਮਾਡਲ ਟਾਊਨ ਸੰਚਾਲਣ ਡਿਵੀਜ਼ਨ ਵਿੱਚ ਇੰਜੀਨੀਅਰ ਸੁਖਚੈਨ ਕੌਰ ਨੇ ਬਤੌਰ ਐਸ.ਡੀ.ਉ. ਆਪਣੇ ਅਹੁਦੇ ਦਾ ਚਾਰਜ ਸੰਭਾਲਿਆ। ਇਸ ਮੌਕੇ ਡਿਵੀਜ਼ਨ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਇੰਜੀ: ਅਭੀਰਾਜ ਸਿੰਘ ਰੰਧਾਵਾ ਅਤੇ ਸਮੂਹ ਸਟਾਫ ਵੱਲੋਂ ਉਨ੍ਹਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ ਅਤੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ । ਮਾਡਲ ਟਾਊਨ ਸਬ-ਡਿਵੀਜ਼ਨ ਵਿੱਚ ਸਟਾਫ ਦੀ ਕੁੱਲ ਗਿਣਤੀ 22 ਹੈ,ਜ਼ੋ  35000 ਦੇ ਕਰੀਬ ਬਿਜਲੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਕਰ ਰਹੇ ਹਨ।
ਇਨ੍ਹਾਂ ਵਿੱਚ 16 ਨੰਬਰ ਟੈਕਨੀਕਲ ,2 ਕਲੈਰੀਕਲ ਅਤੇ 4 ਨਾਨ ਟੈਕਨੀਕਲ ਕਰਮਚਾਰੀ ਸ਼ਾਮਲ ਹਨ। ਡਵੀਜ਼ਨ ਵਿੱਚ 22 ਸਟਾਫ ਅਫਸਰ/ ਕਰਮਚਾਰੀਆਂ ਵਿੱਚੋਂ 13 ਨੰਬਰ ਮਰਦਾਂ ਵਿੱਚ 11 ਟੈਕਨੀਕਲ ਅਤੇ 2 ਕਲੈਰੀਕਲ ਅਤੇ 9 ਔਰਤਾਂ ਵਿਚੋਂ 5 ਟੈਕਨੀਕਲ ਅਤੇ 4 ਨਾਨ ਟੈਕਨੀਕਲ ਹਨ, ਜਿਹਨਾਂ ਵਿੱਚ ਇਕ ਐਸ.ਡੀ.ਉ, ਇੱਕ ਸਹਾਇਕ ਕਾਰਜਕਾਰੀ ਇੰਜੀਨੀਅਰ,ਇਕ ਜੇ.ਈ.ਅਤੇ  2 ਲਾਈਨਮੈਨ ਸ਼ਾਮਲ ਹਨ। ਜਿਨਾਂ ਵਿੱਚ 13 ਮਰਦ ਅਤੇ 9 ਫੀਮੇਲ ਹਨ 13 ਮਰਦਾਂ ਵਿੱਚ 11 ਟੈਕਨੀਕਲ ਅਤੇ ਦੋ ਕਲੈਰੀਕਲ ਹਨ ਜਦੋਂ ਕਿ ਔਰਤਾਂ ਵਿੱਚ ਪੰਜ ਟੈਕਨੀਕਲ ਅਤੇ ਚਾਰ ਨਾਨ ਟੈਕਨੀਕਲ ਹਨ ਜਿਹਨਾਂ ਵਿੱਚ ਇੱਕ ਐਸ.ਡੀ.ਓ. ,ਇੱਕ ਏ.ਈ.ਈ, ਇਕ ਜੇ.ਈ. ਅਤੇ ਦੋ ਲਾਈਨਮੈਨ ਹਨ।
ਅਹੁਦਾ ਸੰਭਾਲਣ ਉਪਰੰਤ ਇੰਜੀਨੀਅਰ ਸੁਖਚੈਨ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਪਹਿਲ ਬਿਜਲੀ ਖਪਤਕਾਰਾਂ ਨੂੰ ਸੁਚਾਰੂ, ਪਾਰਦਰਸ਼ੀ ਅਤੇ ਬਿਨ੍ਹਾਂ ਦੇਰੀ ਤੋਂ ਖਪਤਕਾਰ ਪੱਖੀ ਸੇਵਾਵਾਂ ਪ੍ਰਦਾਨ ਕਰਨੀ ਰਹੇਗੀ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਬਿਜਲੀ ਖਪਤਕਾਰਾਂ ਦੀਆਂ ਸਾਰੀਆਂ ਜਾਇਜ਼ ਅਤੇ ਯੋਗ ਸਮੱਸਿਆਵਾਂ ਨੂੰ ਪਰਮ ਅਗੇਤ ਅਧਾਰ ‘ਤੇ ਹੱਲ ਕੀਤਾ ਜਾਵੇਗਾ ਅਤੇ ਕਿਸੇ ਵੀ ਖਪਤਕਾਰ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਿ ਟੀਮਵਰਕ, ਅਨੁਸ਼ਾਸਨ ਅਤੇ ਦੁਰ ਅੰਦੇਸ਼ੀ ਤਕਨੀਕੀ ਸਲਾਹ ਦੀ ਸਹਾਇਤਾ ਨਾਲ ਮਾਡਲ ਟਾਊਨ ਡਿਵੀਜ਼ਨ ਨੂੰ ਹੋਰ ਉਚਾਈਆਂ ‘ਤੇ ਲਿਜਾਇਆ ਜਾਵੇਗਾ।
Scroll to Top