ਪਾਕਿਸਤਾਨ ਵਿਚ ਓਸਾਮਾ ਬਿਨ ਲਾਦੇਨ ਦੇ ਕਰੀਬੀ ਸਹਿਯੋਗੀ ਅਮੀਨ ਉਲ ਹਕ਼ ਨੂੰ ਕੀਤਾ ਜਾ ਚੁੱਕਿਐ ਗਿ੍ਫਤਾਰ
ਲਾਹੌਰ : ਪਾਕਿਸਤਾਨ ਵਿਚ ਓਸਾਮਾ ਬਿਨ ਲਾਦੇਨ ਦੇ ਕਰੀਬੀ ਸਹਿਯੋਗੀ ਅਮੀਨ ਉਲ ਹਕ਼ ਨੂੰ ਗਿ੍ਫਤਾਰ ਕੀਤਾ ਗਿਆ ਹੈ। ਉਹ 1996 ਤੋਂ ਓਸਾਮਾ ਬਿਨ ਲਾਦੇਨ ਦਾ ਸਹਿਯੋਗੀ ਸੀ। ਉਸ ਨੇ ਕਥਿਤ ਤੌਰ `ਤੇ ਪੂਰੇ ਸੂਬੇ ਵਿਚ ਭੰਨਤੋੜ ਕਰਨ ਦੀ ਯੋਜਨਾ ਬਣਾਈ ਸੀ। ਉਹ ਪਾਕਿਸਤਾਨ ਵਿਚ ਮਹੱਤਵਪੂਰਨ ਅਦਾਰਿਆਂ ਤੇ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ।ਪੁਲਿਸ ਨੇ ਦੱਸਿਆ ਕਿ ਗਿ੍ਫ਼ਤਾਰ ਅੱਤਵਾਦੀ ਹਕ਼ ਦੇ ਖ਼ਿਲਾਫ਼ ਅੱਤਵਾਦ ਵਿਰੋਧੀ ਟੀਮ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਨੂੰ ਪੁੱਛਗਿੱਛ ਲਈ ਅਣਪਛਾਤੀ ਜਗਾ `ਤੇ ਭੇਜਿਆ ਗਿਆ ਹੈ। ਮਰਹੂਮ ਲਾਦੇਨ ਦੇ ਕਰੀਬੀ ਸਹਿਯੋਗੀ ਹਕ਼ ਦਾ ਨਾਂ ਸੰਯੁਕਤ ਰਾਸ਼ਟਰ ਦੀ ਅੰਤਰਰਾਸ਼ਟਰੀ ਸੂਚੀ ਵਿੱਚ ਵੀ ਸ਼ਾਮਿਲ ਹੈ। ਲਾਦੇਨ ਦੇ ਨਾਲ ਉਸ ਦੇ ਲੰਬੇ ਸਮੇਂ ਤੱਕ ਸਬੰਧ ਰਹੇ ਤੇ ਅਲਕਾਇਦਾ ਵਿਚ ਸਰਗਰਮ ਭੂਮਿਕਾ ਕਾਰਨ ਉਸ ਦੀ ਗਿ੍ਫਤਾਰੀ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।