ਪਹਿਲੇ ਸਿੱਖ ਮੇਅਰ ਵਜੋ ਚੁਣੇ ਗਏ ਸਵਰਨਜੀਤ ਸਿੰਘ ਖਾਲਸਾ

ਜਲੰਧਰ, 6 ਨਵੰਬਰ 2025 : ਪੰਜਾਬ ਲਈ ਮਾਣ ਦਾ ਮੌਕਾ ਬਣਦਿਆਂ, ਜਲੰਧਰ ਦੇ ਰਹਿਣ ਵਾਲੇ 40 ਸਾਲਾ ਸਵਰਨਜੀਤ ਸਿੰਘ ਖਾਲਸਾ ਅਮਰੀਕਾ ਦੇ ਨੌਰਵਿਚ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣ ਗਏ ਹਨ, ਜਿਸ ਨਾਲ ਸਾਰੇ ਪੰਜਾਬ ਦਾ ਸਿਰ ਫਖਰ ਨਾਲ ਉਪਰ ਹੋ ਗਿਆ ਹੈ।

ਸਵਰਨਜੀਤ ਦੇ ਪਿਤਾ ਪਰਮਿੰਦਰਪਾਲ ਸਿੰਘ ਖਾਲਸਾ, ਜੋ ਸਿੱਖ ਇੰਟਰਨੈਸ਼ਨਲ ਸੋਸਾਇਟੀ ਨਾਲ ਜੁੜੇ ਹਨ, ਨੇ ਆਪਣੇ ਪੁੱਤਰ ਦੀ ਕਾਮਯਾਬੀ ’ਤੇ ਗੌਰਵ ਪ੍ਰਗਟਾਇਆ। ਜਾਣਕਾਰੀ ਅਨੁਸਾਰ ਡੈਮੋਕ੍ਰੈਟਿਕ ਪਾਰਟੀ ਨਾਲ ਸੰਬੰਧਿਤ ਖਾਲਸਾ ਨੇ ਮੇਅਰ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰ ਟਰੇਸੀ ਗੋਲਡ ਅਤੇ ਆਜ਼ਾਦ ਮਾਰਸੀਆ ਵਿਲਬਰ ਨੂੰ ਪਿੱਛੇ ਛੱਡ ਕੇ ਜਿੱਤ ਦਰਜ ਕੀਤੀ।

ਸਵਰਨਜੀਤ ਸਿੰਘ 2021 ਵਿੱਚ ਪਹਿਲੀ ਵਾਰ ਨੌਰਵਿਚ ਸਿਟੀ ਕੌਂਸਲ ਦੇ ਮੈਂਬਰ ਵਜੋਂ ਚੁਣੇ ਗਏ ਸਨ। ਉਨ੍ਹਾਂ ਦੀ ਜਿੱਤ ਨਾਲ ਸਥਾਨਕ ਸਿੱਖ ਕਮਿਊਨਿਟੀ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।

Scroll to Top