ਨੌਜਵਾਨ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ : ਜਾਂਚ ਸ਼ੁਰੂ

ਮੋਹਾਲੀ, 11 ਮਾਰਚ : ਮੋਹਾਲੀ ਦੀ ਇਕ ਦੀ ਸੁਸਾਇਟੀ ਵਿਚ ਇਕ ਨੌਜਵਾਨ ਵਲੋ ਸ਼ੋਰ ਮਚਾਉਦੇ ਹੋਏ ਚੌਥੀ ਮੰਜਿਲ ਤੋ ਛਾਲ ਮਾਰਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦੀ ਪਛਾਣ 32 ਸਾਲਾ ਅੰਗਦ ਸਿੰਘ ਵਜੋਂ ਹੋਈ ਹੈ, ਜੋ ਦਿੱਲੀ ਦਾ ਵਸਨੀਕ ਦੱਸਿਆ ਜਾ ਰਿਹਾ ਹੈ।
ਘਟਨਾ ਤੋਂ ਬਾਅਦ ਸੋਸਾਇਟੀ ਦੇ ਰਹਿਣ ਵਾਲਿਆਂ ਨੇ ਗੰਭੀਰ ਹਾਲਤ ਵਿੱਚ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਖਰੜ ਲਿਜਾਇਆ, ਪਰ ਡਾਕਟਰਾਂ ਨੇ ਜਾਂਚ ਮਗਰੋਂ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਉਕਤ ਨੌਜਵਾਨ ਨੰਗੇ ਪੈਰ ਬਾਈਕ ਰਾਹੀਂ ਸੋਸਾਇਟੀ ਦੇ ਨੇੜੇ ਪਹੁੰਚਿਆ। ਸਥਾਨਕ ਲੋਕਾਂ ਦੇ ਅਨੁਸਾਰ ਸੀਸੀਟੀਵੀ ਫੁਟੇਜ ਵਿੱਚ ਵੇਖਿਆ ਗਿਆ ਕਿ ਇੱਕ ਬਾਈਕ ਸਵਾਰ ਉਸਨੂੰ ਸੋਸਾਇਟੀ ਦੇ ਬਾਹਰ ਛੱਡ ਕੇ ਚਲਾ ਗਿਆ। ਇਸ ਤੋਂ ਬਾਅਦ ਉਹ ਨੌਜਵਾਨ ਕਾਫ਼ੀ ਘਬਰਾਇਆ ਹੋਇਆ ਇਲਾਕੇ ਵਿੱਚ ਇਧਰ-ਉਧਰ ਭੱਜਦਾ ਨਜ਼ਰ ਆਇਆ, ਜਿਸਨੇ ਮੈਨੂੰ ਬਚਾ ਲਵੋ ਕਹਿ ਕੇ ਲੋਕਾਂ ਦੇ ਦਰਵਾਜੇ ਵੀ ਖੜਕਾਏ। ਇਸਤੋ ਬਾਅਦ ਉਸਨੇ ਚੌਥੀ ਮੰਜਿਲ ਤੋ ਛਲਾਗ ਮਾਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਪੁਲਸ ਵਲੋ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਜਾਂਚ ਕੀਤੀ ਜਾ ਰਹੀ ਹੈ।

Scroll to Top