ਨੈਸ਼ਨਲ ਬਲਾਈਂਡਨੈਸ ਕੰਟਰੋਲ ਪ੍ਰੋਗਰਾਮ ਤਹਿਤ ਸਕੂਲ ਅਧਿਆਪਕਾਂ ਨੂੰ ਦਿੱਤੀ ਟ੍ਰੇਨਿੰਗ             

 ਪਟਿਆਲਾ, 16 ਜੁਲਾਈ :  ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਅਤੇ ਪਰਿਵਾਰ  ਭਲਾਈ  ਡਾ. ਹਤਿੰਦਰ ਕੌਰ ਦੇ ਹੁਕਮਾਂ ਅਨੁਸਾਰ ਅਤੇ ਸਿਵਲ  ਸਰਜਨ ਪਟਿਆਲਾ  ਡਾ. ਜਗਪਾਲਇੰਦਰ ਸਿੰਘ ਦੀ ਅਗਵਾਈ ਹੇਠ ਨੈਸ਼ਨਲ ਬਲਾਈਂਡਨੈਸ ਕੰਟਰੋਲ ਪ੍ਰੋਗਰਾਮ ਤਹਿਤ ਸਕੂਲ ਅਧਿਆਪਕਾਂ ਦੀ ਇੱਕ ਰੋਜ਼ਾ ਟ੍ਰੇਨਿੰਗ ਕਰਵਾਈ ਗਈ।

ਟ੍ਰੇਨਿੰਗ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਮਕਸਦ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਵਿੱਚ ਅੱਖਾਂ ਦੀਆਂ ਬਿਮਾਰੀਆਂ ਅਤੇ ਘੱਟ ਨਿਗਾਹ ਵਾਲੇ ਬੱਚਿਆਂ ਦੀ ਪਹਿਚਾਣ ਕਰਕੇ ਉਹਨਾਂ ਦਾ ਜਲਦ ਇਲਾਜ ਕਰਾਉਣਾ ਹੈ। ਉੁਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਸਕੂਲ ਹੈਲਥ ਟੀਮਾਂ ਪਹਿਲਾਂ ਤੋਂ ਹੀ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕਰ ਰਹੀਆਂ ਹਨ। ਹੁਣ ਸਕੂਲ ਅਧਿਆਪਕਾਂ ਨੂੰ ਵੀ ਇਸ ਸਬੰਧੀ ਟ੍ਰੇਨਿੰਗ ਦਿੱਤੀ ਗਈ ਹੈ, ਤਾਂ ਜੋ ਜਲਦੀ ਤੋਂ ਜਲਦੀ ਘੱਟ ਨਿਗਾਹ ਵਾਲੇ ਬੱਚਿਆਂ ਦੀ ਪਹਿਚਾਨ ਕੀਤੀ ਜਾ ਸਕੇ ਅਤੇ ਉਹਨਾਂ ਨੂੰ ਮੁਫਤ ਐਨਕਾਂ ਦਿੱਤੀਆਂ ਜਾ ਸਕਣ।

ਉੁਹਨਾਂ  ਦੱਸਿਆ ਕਿ ਸਮੂਹ ਮਾਸਟਰ ਟ੍ਰੇਨਰਸ (ਟੀਚਰ) ਨੂੰ ਵਿਜ਼ਨ ਸਕਰੀਨਿੰਗ ਫਾਰਮ ਟੈਂਪਲੇਟ ਭਰਣ ਬਾਰੇ ਵੀ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਜੋ ਹਰ ਸਕੂਲ ਟੀਚਰ ਵਿਜ਼ਨ  ਦਾ ਰਿਕਾਰਡ ਸਮੇਤ ਰੈਫਰਲ ਕਾਰਡ ਮੇਨਟੇਨ ਕਰ  ਸਕੇ । ਇਸ ਮੌਕੇ ਮਾਸਟਰ ਟਰੇਨਰ ਡਾ. ਡਿੰਪੀ ਆਈ ਸਰਜਨ ਐਮ.ਕੇ.ਐਚ ਪਟਿਆਲਾ, ਸ਼੍ਰੀਮਤੀ ਸ਼ੁਸ਼ਮਾ ਕਾਲੀਆ ਅਪਥਾਲਮਿਕ ਅਫਸਰ ਸਿਵਲ ਹਸਪਤਾਲ ਰਾਜਪੁਰਾ ਵੱਲੋਂ ਟਰੇਨਿੰਗ ਦਿੱਤੀ ਗਈ। ਇਸ ਮੋਕੇ ਨੋਡਲ ਅਫਸਰ ਨੈਸ਼ਨਲ ਬਲਾਈਂਡਨੈਸ ਕੰਟਰੋਲ ਪ੍ਰੋਗਰਾਮ ਡਾ. ਦਿਵਜੋਤ ਸਿੰਘ, ਜਿਲਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ, ਬੀ.ਸੀ,ਸੀ ਕੁਆਰਡੀਨੇਟਰ ਜਸਵੀਰ ਕੌਰ ,ਬੀ.ਈ.ਈ ਸ਼ਯਾਨ ਜਫਰ, ਗੁਰਦੇਵ ਸਿੰਘ ਕੰਮਪਿਊਟਰ ਆਪਰੇਟਰ ਮੌਜੂਦ ਸਨ।

 

Leave a Comment

Your email address will not be published. Required fields are marked *

Scroll to Top