ਨੈਣਕਲਾਂ ਕੱਬਡੀ ਕੱਪ ਵਿੱਚ ਢਿੱਲੋਂ ਦਾ ਵਿਸੇਸ ਸਨਮਾਨ

ਸਨੌਰ 18  ਸਤੰਬਰ  : ਵਿਧਾਨ ਸਭਾ ਹਾਲਕਾ ਸਨੌਰ ਦੇ ਅਧੀਨ ਆਉਂਦੇ ਪਿੰਡ ਨੈਣਕਲਾਂ ਇਲਾਕੇ ਦੇ ਲੋਕਾਂ ਵਿੱਚ ਪੁਰਾਤਨ ਧਾਰਮਿਕ ਸਥਾਨ ਗੁੱਗਾ ਮਾੜੀ ਮੰਦਿਰ ਦੀ ਮਾਨਤਾ ਅਤੇ ਸ਼ਰਧਾ ਵਧੇਰੇ ਹੈ ਨੁੰ ਮੁੱਖ ਰਖਦੇ ਹੋਏ ਅੱਜ ਯੁਵਕ ਸੇਵਾਵਾਂ ਕਲੱਬ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਨੈਣਕਲਾਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 26ਵਾਂ ਸਲਾਨਾਂ ਕੱਬਡੀ ਖੇਡ ਮੇਲਾ ਕਰਵਾਇਆ ਗਿਆ  l

ਇਸ ਸਲਾਨਾ ਖੇਡ ਮੇਲੇ ਵਿੱਚ ਵੱਖ ਵੱਖ ਇਲਾਕਿਆਂ ਤੋਂ ਆਏ ਖਿਡਾਰੀਆਂ ਨੁੰ ਹੋਸਲਾ ਅਫਜਾਈ ਕਰਨ ਲਈ ਵਿਸੇਸ ਤੋਰ ਤੇ ਪਟਿਆਲਾ ਲੋਕ ਸਭਾ ਇੰਚਾਰਜ ਤੇ ਪੰਜਾਬ ਐਗਰੋ ਚੇਅਰਮੈਨ ਸ੍ਰ ਬਲਜਿੰਦਰ ਸਿੰਘ ਢਿੱਲੋਂ ਦੀ ਪੂਰੀ ਟੀਮ ਲਖਵਿੰਦਰ ਸਿੰਘ ਢਿੱਲੋ,ਜਸਵੰਤ ਰਾਏ,ਮਨਦੀਪ ਜੋਲਾ,ਜੋਨੀ ਫਤਿਹਪੁਰ ਪਹੁੰਚੇ l ਕੱਬਡੀ ਖਿਡਾਰੀਆ ਨਾਲ ਮੁਲਕਾਤ ਕਰਨ ਦੌਰਾਨ ਢਿੱਲੋਂ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਇਕ ਵੱਡਾ ਹਿੱਸਾ ਹਨ ਤੇ ਭਗਵੰਤ ਮਾਨ ਸਰਕਾਰ ਪੰਜਾਬ ਵਿੱਚ ਖੇਡਾਂ ਨੁੰ ਤਰਜੀਹ ਦੇ ਰਹੀ ਹੈ ਤਾਂ ਕਿ

ਹਸਦਾ ਖੇਡਦਾ ਪੰਜਾਬ “ਰੰਗਲਾ ਪੰਜਾਬ” ਬਣੇ ,ਉਨਾ ਨੇ ਹੋਰ ਦੱਸਿਆ ਕਿ ਖੇਡਾਂ ਨਾਲ ਸਾਡਾ ਸਰੀਰ ਸਿਹਤ ਪੱਖੋ ਤੰਦਰੁਸਤ ਹੁੰਦਾ ਹੈ ,ਮਾਨਸਿਕ ਤਨਾਂਅ ਕੰਮ ਹੁੰਦਾ ਹੈ ਜਿਸ ਨਾਲ ਆਤਮ ਵਿਸਵਾਸ ਵੱਧਦਾ ਹੈ ਇਸ ਦੇ ਨਾਲ ਹੀ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਅਤੇ ਮਿਲ ਕੇ ਟੀਮ ਵਰਕ ਕਰਨ ਦੀ ਇੱਛਾ ਸਕਤੀ ਵੱਧਦੀ ਹੈ l ਪੰਜਾਬ ਸਰਕਾਰ ਨੇ ਖੇਡਾਂ ਲਈ ਪਿੰਡਾਂ ਵਿੱਚ ਵੱਡੇ ਪੱਧਰ ਤੇ ਕਈ ਸਹੂਲਤਾਂ ਦੇ ਐਲਾਨ ਕੀਤੇ ਹਨ, ਤਾਂ ਕਿ ਨੌਜਵਾਨ ਖੇਡਾਂ ਵੱਲ ਵੱਧਤੋਂ ਵੱਧ ਉਤਸਾਹਿਤ ਹੋਣਗੇ  ਤੇ ਨਸਿਆਂ ਤੋ ਦੁਰ ਰਹਿਣਗੇ l

ਢਿੱਲੋਂ ਨੇ ਕਿਹਾ ਕਿ ਪਿੰਡਾਂ ਵਿੱਚ ਸਮੇਂ ਸਮੇ ਇਸ ਤਰਾਂ ਦੇ ਖੇਡ ਮੇਲੇ ਪੰਚਾਇਤਾਂ ਨੁੰ ਕਰਵਾਉਣੇ ਚਾਹੀਦੇ ਹਨ ਅਤੇ ਇਸ ਖੇਡ ਮੇਲੇ ਮੋਕੇ ਪਿੰਡ ਦੇ ਲੋਕ ਇਕ ਮੰਚ ਤੇ ਇਕਠੇ ਹੁੰਦੇ ਹਨ, ਜਿਸ ਨਾਲ ਆਪਸੀ ਭਾਈਚਾਰਾ ਵਧਦਾ ਹੈ l ਇਸ ਮੋਕੇ ਯੁਵਕ ਸੇਵਾਵਾਂ ਕਲੱਬ ਤੇ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਮੈਬਰਾਂ ਵੱਲੋਂ ਢਿੱਲੋਂ ਦਾ ਵਿਸੇਸ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਪਿੰਡ ਦੇ ਗੁੱਗਾ ਮਾੜੀ ਭਗਤ ਕਰਨੈਲ ਸਿੰਘ ਰਾਣਾ ,ਜਸਪ੍ਰੀਤ ਸਿੰਘ ਜੱਸੀ ਕਲੱਬ ਪ੍ਰਧਾਨ ਭੁਪਿੰਦਰ ਸਿੰਘ,ਗੁਰਪ੍ਰੀਤ ਸਿੰਘ ਸਾਬਕਾ ਸਰਪੰਚ,ਲਖਵਿੰਦਰ ਨੰਬਰਦਾਰ ਤੋ ਇਲਾਵਾਂ ਵੱਡੀ ਗਿਣਤੀ ਖਿਡਾਰੀ ਅਤੇ ਪਿੰਡ ਵਾਸੀ ਹਾਜਰ ਸਨ l

Scroll to Top