ਨਸ਼ੇ ਦਾ ਟੀਕਾ ਲਾਉਂਦੇ ਨੌਜਵਾਨ ਦੀ ਇਕ ਹੋਰ ਵੀਡੀਓ ਵਾਇਰਲ

ਨਸ਼ੇ ਦਾ ਟੀਕਾ ਲਾਉਂਦੇ ਨੌਜਵਾਨ ਦੀ ਇਕ ਹੋਰ ਵੀਡੀਓ ਵਾਇਰਲ
ਲੁਧਿਆਣਾ : ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਪੱਧਰ ‘ਤੇ ਚਲਾਏ ਜਾ ਰਹੇ ਆਪ੍ਰੇਸ਼ਨ ਦੇ ਬਾਵਜੂਦ ਸੂਬੇ ‘ਚ ਨਸ਼ੇ ਦਾ ਛੇਵਾਂ ਦਰਿਆ ਪੂਰੇ ਜੋਬਨ ‘ਤੇ ਵਹਿ ਰਿਹਾ ਹੈ। ਗੱਲ ਮਹਾਨਗਰ ਲੁਧਿਆਣਾ ਦੀ ਕਰੀਏ ਤਾਂ ਵੱਖ ਵੱਖ ਇਲਾਕਿਆਂ ਤੋਂ ਲਗਾਤਾਰ ਨਸ਼ੇ ‘ਚ ਗਰਕ ਹੋ ਰਹੀ ਜਵਾਨੀ ਦੀਆਂ ਵੀਡੀਓ ਵਾਇਰਲ ਹੋਣ ਦੇ ਬਾਵਜੂਦ ਇਹ ਸਮੱਸਿਆ ਜਿਉਂ ਦੀ ਤਿਉਂ ਹੈ। ਸੋਸ਼ਲ ਮੀਡੀਆ ਤੇ ਨਸ਼ੇ ਦਾ ਟੀਕਾ ਲਗਾਉਂਦੇ ਇਕ ਹੋਰ ਨੌਜਵਾਨ ਦੀ ਵੀਡੀਓ ਵਾਇਰਲ ਹੋਈ ਹੈ, ਜੋਕਿ ਸਥਾਨਕ ਫੌਜੀ ਮਹੱਲੇ ਦੀ ਦੱਸੀ ਜਾ ਰਹੀ ਹੈ । ਜਾਣਕਾਰੀ ਮੁਤਾਬਕ ਭਾਜਪਾ ਦੇ ਰਾਜਵੀਰ ਸਿੰਘ ਨਾਂ ਦੇ ਆਗੂ ਨੇ ਫੌਜੀ ਕਾਲੋਨੀ ‘ਚ ਨਸ਼ਾ ਕਰ ਰਹੇ ਇਕ ਨੌਜਵਾਨ ਦੀ ਵੀਡੀਓ ਬਣਾਈ ਜਿਸ ਵਿਚ ਕਰੀਬ 22 ਤੋਂ 24 ਸਾਲ ਦਾ ਨੌਜਵਾਨ ਸ਼ਰੇਆਮ ਆਪਣੀ ਬਾਂਹ ‘ਤੇ ਨਸ਼ੇ ਦਾ ਟੀਕਾ ਲਗਾਉਂਦਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਜਿੱਥੇ ਨੌਜਵਾਨ ਆਪਣੀ ਖੱਬੀ ਬਾਂਹ ਦੀ ਨੱਸ ਲੱਭ ਕੇ ਟੀਕਾ ਲਗਾਉਂਦਾ ਦਿਸ ਰਿਹਾ ਹੈ ਉੱਥੇ ਹੀ ਉਸਦਾ ਇਕ ਹੋਰ ਜਾਣਕਾਰ ਅਜਿਹਾ ਕਰਨ ਤੋਂ ਰੋਕਦਾ ਵੀ ਸੁਣਾਈ ਦਿੱਤਾ ।

Leave a Comment

Your email address will not be published. Required fields are marked *

Scroll to Top