ਧਰਮਕੋਟ ਨੇੜੇ ਤੜਕਸਾਰ ਗੋਲੀਆਂ ਮਾਰਕੇ ਨੌਜਵਾਨ ਦਾ ਕਤਲ

ਮੋਗਾ, 3 ਜਨਵਰੀ : ਧਰਮਕੋਟ ਨੇੜੇ ਅੱਜ ਕੁੱਝ ਵਿਅਕਤੀਆਂ ਨੇ ਇਕ ਨੌਜਵਾਨ ਨੂੰ ਤੜਕਸਾਰ ਗੋਲੀਆਂ ਮਾਰਕੇ ਕਤਲ ਕਰ ਦਿਤਾ, ਜਿਸ ਕਾਰਨ ਪਰਿਵਾਰ ਅੰਦਰ ਭਾਰੀ ਸ਼ੋਕ ਦੀ ਲਹਿਰ ਦੌੜ ਪਈ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਪਿੰਡ ਭਿੰਡਰ ਕਲਾਂ ਦੇ ਨੌਜਵਾਨ ਨਾਲ ਵਾਪਰੀ। ਮਿ਼ਤਕ ਦੀ ਪਛਾਣ ਉਮਰਸੀਰ ਸਿੰਘ (ਉਮਰ ਕਰੀਬ 35 ਸਾਲ) ਵਜੋਂ ਹੋਈ ਹੈ, ਜੋ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਉਮਰਸੀਰ ਸਿੰਘ ਸਵੇਰੇ ਕਰੀਬ 7 ਵਜੇ ਆਪਣੀ ਸਵਿਫ਼ਟ ਕਾਰ ਵਿੱਚ ਮੋਗਾ ਸਥਿਤ ਨੈਸਲੇ ਇੰਡੀਆ ਫੈਕਟਰੀ ਵਿੱਚ ਡਿਊਟੀ ਲਈ ਘਰੋਂ ਨਿਕਲਿਆ ਸੀ। ਜਿਵੇਂ ਹੀ ਉਹ ਪਿੰਡ ਦੇ ਨੇੜੇ ਪਹੁੰਚਿਆ, ਇੱਕ ਕਾਲੇ ਰੰਗ ਦੀ ਕਾਰ ਵਿੱਚ ਸਵਾਰ ਪੰਜ ਹਮਲਾਵਰਾਂ ਨੇ ਉਸ ਦੀ ਗੱਡੀ ਨੂੰ ਨਿਸ਼ਾਨਾ ਬਣਾਉਂਦਿਆਂ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਮਰਸੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਹਮਲਾਵਰ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਪੁਲਸ ਪਾਰਟੀ ਨੇ ਮੌਕੇ ਸੰਭਾਲਦਿਆਂ ਇਸ ਸਬੰਧੀ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਹੈ।

Scroll to Top