ਦੌਲਤਾਬਾਦ ਦੀ ਫੈਕਟਰੀ `ਚ ਹੋਏ ਧਮਾਕੇ ਵਿਚ ਦੋ ਦੀ ਮੌਤ ਤੇ ਕਈ ਮਜ਼ਦੂਰ ਜ਼ਖ਼ਮੀ

ਦੌਲਤਾਬਾਦ ਦੀ ਫੈਕਟਰੀ `ਚ ਹੋਏ ਧਮਾਕੇ ਵਿਚ ਦੋ ਦੀ ਮੌਤ ਤੇ ਕਈ ਮਜ਼ਦੂਰ ਜ਼ਖ਼ਮੀ
ਗੁਰੂਗ੍ਰਾਮ : ਜਿ਼ਲ੍ਹੇ ਦੇ ਦੌਲਤਾਬਾਦ ਉਦਯੋਗਿਕ ਖੇਤਰ ਵਿੱਚ ਚੱਲ ਰਹੀ ਇੱਕ ਫੈਕਟਰੀ ਵਿੱਚ ਸਵੇਰ
ਵੇਲੇ ਜ਼ਬਰਦਸਤ ਧਮਾਕਾ ਹੋਇਆ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਜਦਕਿ ਇਸ ਘਟਨਾ `ਚ ਕਈ ਮਜ਼ਦੂਰ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬਾਇਲਰ ਫਟਣ ਕਾਰਨ ਵਾਪਰਿਆ ਹੈ। ਫਿਲਹਾਲ ਮੌਕੇ `ਤੇ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਜੂਦ ਹਨ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ `ਚ ਭਰਤੀ ਕਰਵਾਇਆ ਗਿਆ ਹੈ। ਼

Leave a Comment

Your email address will not be published. Required fields are marked *

Scroll to Top