ਦੋ ਟਿੱਪਰਾਂ ਵਿਚੋਂ ਇਕ ਦੇ ਬੇਕਾਬੂ ਹੋਣ ਨਾਲ ਵਾਪਰਿਆ ਸੜਕੀ ਹਾਦਸਾ
ਜਲੰਧਰ, 4 ਜੁਲਾਈ : ਜਲੰਧਰ-ਪਠਾਨਕੋਟ ਕੌਮੀ ਮਾਰਗ ਤੇ 2 ਟਿੱਪਰਾਂ `ਚੋਂ ਇਕ ਅਚਾਨਕ ਹੀ ਬੇਕਾਬੂ ਹੋ ਗਿਆ ਤੇ ਦੂਸਰੇ ਟਿੱਪਰ ਨੂੰ ਆਪਣੀ ਲਪੇਟ ਵਿਚ ਲੈ ਲਿਆ. ਜੋ ਕਿ ਰਾਸ਼ਟਰੀ ਮਾਰਗ `ਤੇ ਜਾ ਰਹੀ ਇੰਡੀਗੋ ਕਾਰ ਉੱਪਰ ਪਲਟ ਗਿਆ। ਇਨ੍ਹਾਂ ਟਿੱਪਰਾਂ ਵਿਚ ਜਲੰਧਰ ਤੋਂ ਪਠਾਨਕੋਟ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਵੀ ਟਕਰਾ ਗਈ। ਗਨੀਮਤ ਰਹੀ ਕਿ ਬੱਸ ਵਿਚ ਸਵਾਰ ਸਵਾਰੀਆਂ ਤੇ ਇੰਡੀਗੋ ਕਾਰ ਸਵਾਰਾਂ ਦਾ ਬਚਾਅ ਹੋ ਗਿਆ। ਇਕ ਟਿੱਪਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਸ ਨੂੰ ਮੌਕੇ `ਤੇ ਪਹੁੰਚ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ। ਉੱਥੇ ਹੀ ਰਾਸ਼ਟਰੀ ਮਾਰਗ `ਤੇ ਟਰੈਫਿਕ ਨੂੰ ਵੀ ਬਹਾਲ ਕਰਾਇਆ। ਇਸ ਸਬੰਧੀ ਟਾਂਡਾ ਪੁਲਸ ਨੇ ਮੌਕੇ `ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।