ਦੇਰ ਰਾਤ ਜਲੰਧਰ `ਚ ਕੈਂਟ ਵਿਖੇ ਲੱਗੀ ਲੱਕੜਖਾਨੇ ਵਿਚ ਭਿਆਨਕ ਅੱਗ

ਦੇਰ ਰਾਤ ਜਲੰਧਰ `ਚ ਕੈਂਟ ਵਿਖੇ ਲੱਗੀ ਲੱਕੜਖਾਨੇ ਵਿਚ ਭਿਆਨਕ ਅੱਗ
ਜਲੰਧਰ : ਪੰਜਾਬ ਦੇ ਸ਼ਹਿਰ ਜਲੰਧਰ `ਚ ਕੈਂਟ ਵਿਖੇ ਦੇਰ ਰਾਤ ਲੱਕੜਖਾਨੇ ਵਿਚ ਭਿਆਨਕ ਅੱਗ ਲੱਗਣ ਕਾਰਨ ਮੌਕੇ `ਤੇ ਮੌਜੂਦ ਲੋਕਾਂ `ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਇਸ `ਤੇ ਕਾਬੂ ਪਾਉਣਾ ਮੁਸ਼ਕਲ ਹੋਇਆ ਪਿਆ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਅੱਗ ਬੁੁਝਾਉਣ ਲਈ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਅੱਗ `ਤੇ ਕਾਬੂ ਪਾਉਣ `ਚ ਲੱਗੀ ਰਹੀ ਪਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਹ ਅੱਗ ਕੈਂਟ ਬੋਰਡ ਦੇ ਤੋਪਖ਼ਾਨਾ ਵਿਭਾਗ ਦੇ ਅਧੀਨ ਆਉਂਦੇ ਇਕ ਲੱਕੜਖ਼ਾਨੇ ਵਿਚ ਲੱਗੀ। ਅੱਗ `ਤੇ ਕਾਬੂ ਪਾਉਣ ਲਈ ਕਪੂਰਥਲਾ ਸਮੇਤ ਜਲੰਧਰ ਦੇ ਬਾਹਰੀ ਸਟੇਸ਼ਨਾਂ ਤੋਂ 50 ਤੋਂ ਵੱਧ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ ਪਰ ਅਜੇ ਤੱਕ ਅੱਗ `ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ।

Leave a Comment

Your email address will not be published. Required fields are marked *

Scroll to Top