ਦਿੱਲੀ ਦੇ ਛਤਰਪੁਰ ਖੇਤਰ ਵਿਚ ਬਣੇ ਜਲ ਬੋਰਡ ਦੇ ਦਫ਼ਤਰ ਵਿਚ ਹੋਈ ਤੋੜਭੰਨ

ਪਾਣੀ ਸੰਕਟ ਗਹਿਰਾਇਆ
ਦਿੱਲੀ ਦੇ ਛਤਰਪੁਰ ਖੇਤਰ ਵਿਚ ਬਣੇ ਜਲ ਬੋਰਡ ਦੇ ਦਫ਼ਤਰ ਵਿਚ ਹੋਈ ਤੋੜਭੰਨ
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦੇ ਛਤਰਪੁ ਖੇਤਰ ਵਿਚ ਬਣੇ ਜਲ ਬੋਰਡ ਦੇ ਦਫ਼ਤਰ ਵਿਖੇ ਪਾਣੀ ਦੇ ਵਧਦੇ ਜਾ ਰਹੇ ਸੰਕਟ ਦੇ ਚਲਦਿਆਂ ਭਾਜਪਾ ਵਰਕਰਾਂ ਨੇ ਐਤਵਾਰ ਨੂੰ ਛਤਰਪੁਰ ਇਲਾਕੇ ਵਿੱਚ ਦਿੱਲੀ ਜਲ ਬੋਰਡ ਦੇ ਦਫ਼ਤਰ ਵਿੱਚ ਭੰਨਤੋੜ ਕੀਤੀ, ਜਿਸਦੇ ਚਲਦਿਆਂ ਭਾਜਪਾਈ ਅਤੇ ਆਪ ਆਹਮੋ ਸਾਹਮਣੇ ਹੋ ਗਏ ਹਨ। ਦੱਸਣਯੋਗ ਹੈ ਕਿ ਦਵਾਰਕਾ ਵਿਖੇ ਵੀ ਪਾਣੀ ਨੂੰ ਲੈ ਕੇ ਹੋਈ ਲੜਾਈ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋਏ ਹਨ। ਇਥੇ ਇਕ ਗੱਲ ਖਾਸ ਧਿਆਨ ਦੇਣਯੋਗ ਹੈ ਕਿ ਦਿੱਲੀ ਵਿੱਚ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਕਈ ਥਾਵਾਂ `ਤੇ ਲੋਕ ਪਾਣੀ ਦੇ ਟੈਂਕਰਾਂ ਦੇ ਪਿੱਛੇ ਭੱਜਦੇ ਨਜ਼ਰ ਆ ਰਹੇ ਹਨ। ਪਾਣੀ ਦੇ ਵਧਦੇ ਸੰਕਟ ਦੇ ਚਲਦਿਆਂ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ।

Leave a Comment

Your email address will not be published. Required fields are marked *

Scroll to Top