ਦਿਹਾੜੀਦਾਰ ਦੀ ਕਿਸਮਤ ਨੇ ਮਾਰੀ ਛਾਲ, ਨਿਕਲੀ 10 ਕਰੋੜ ਦੀ ਲਾਟਰੀ

ਸਿਰਸਾ, 19 ਜਨਵਰੀ :  ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਰਾਣੀਆ ਖੇਤਰ ਦੇ ਪਿੰਡ ਮਹਿਮਦਪੁਰੀਆ ਵਿੱਚ ਉਸ ਵੇਲੇ ਖੁਸ਼ੀ ਦਾ ਮਾਹੌਲ ਬਣ ਗਿਆ, ਜਦੋਂ ਇਥੋਂ ਦੇ ਇੱਕ ਗਰੀਬ ਦਿਹਾੜੀਦਾਰ ਮਜ਼ਦੂਰ ਨੇ 10 ਕਰੋੜ ਰੁਪਏ ਦੀ ਲਾਟਰੀ ਜਿੱਤ ਲਈ। ਇਹ ਲਾਟਰੀ ਡੱਬਵਾਲੀ ਦੇ ਪਿੰਡ ਕਿੱਲਿਆਂਵਾਲੀ ਤੋਂ ਖਰੀਦੀ ਗਈ ਸੀ।

ਦਸ ਦਈਏ ਕਿ ਲਾਟਰੀ ਲਗਣ ਤੋ ਬਾਅਦ ਪਰਿਵਾਰ ਅਤੇ ਇਲਾਕੇ ਅੰਦਰ ਭਾਰੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। 35 ਸਾਲਾ ਪ੍ਰਿਥਵੀ ਨੇ ਪੰਜਾਬ ਰਾਜ ਪਿਆਰੀ ਲਾਟਰੀ ਲੋਹੜੀ–ਮਕਰ ਸੰਕ੍ਰਾਂਤੀ ਬੰਪਰ 2026 ਵਿੱਚ ਪਹਿਲਾ ਇਨਾਮ ਜਿੱਤ ਕੇ ਆਪਣੇ ਪਰਿਵਾਰ ਦੀ ਕਿਸਮਤ ਬਦਲ ਦਿੱਤੀ। ਜਿੱਤੂ ਲਾਟਰੀ ਨੰਬਰ 327706 ਦੱਸਿਆ ਜਾ ਰਿਹਾ ਹੈ।

ਪ੍ਰਿਥਵੀ ਦੇ ਪਿਤਾ ਦਾ ਨਾਮ ਦੇਵੀ ਲਾਲ ਹੈ ਅਤੇ ਉਹ ਪਿੰਡ ਵਿੱਚ ਦਿਹਾੜੀ ਲਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਉਸਦੇ ਪਰਿਵਾਰ ਵਿੱਚ ਪਤਨੀ ਸੁਮਨ, ਧੀ ਰਿਤਿਕਾ, ਪੁੱਤਰ ਦਕਸ਼, ਇੱਕ ਭਰਾ ਅਤੇ ਤਿੰਨ ਵਿਆਹੀਆਂ ਭੈਣਾਂ ਸ਼ਾਮਲ ਹਨ। ਪ੍ਰਿਥਵੀ ਦੀ ਪਤਨੀ ਸੁਮਨ ਇੱਕ ਸਕੂਲ ਵਿੱਚ ਚਪੜਾਸੀ ਵਜੋਂ ਨੌਕਰੀ ਕਰਦੀ ਹੈ।

Scroll to Top