ਦਿਨ – ਦਿਹਾੜੇ ਗੋਲੀਬਾਰੀ, ਪ੍ਰਵਾਸੀ ਮਜ਼ਦੂਰ ਜ਼ਖ਼ਮੀ ; ਪੁਲੀਸ ਵੱਲੋਂ ਜਾਂਚ ਤੇਜ਼

ਮੋਗਾ, 10 ਫਰਵਰੀ : ਸ਼ਹਿਰ ਦੇ ਜੀਰਾ ਰੋਡ ਇਲਾਕੇ ਵਿੱਚ ਅੱਜ ਉਸ ਸਮੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋ ਤਿੰਨ ਨੌਜਵਾਨਾਂ ਨੇ ਅਚਾਨਕ ਪ੍ਰਵਾਸੀ ਮਜਦੂਰਾਂ ਉਪਰ ਗੋਲੀਬਾਰੀ ਸ਼ੁਰੂ ਕਰ ਦਿਤੀ। ਇਸ ਗੋਲੀਬਾਰੀ ਕਾਰਨ ਦੋ ਮਜਦੂਰਾਂ ਨੂੰ ਪੈਰਾਂ ਵਿਚ ਗੋਲੀਆਂ ਲਗੀਆਂ, ਜਿਨਾ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਧਰ ਦੂਸਰੇ ਪਾਸੇ ਪੁਲਸ ਕਰਮਚਾਰੀਆਂ ਨੇ ਮਾਮਲੇ ਦੀ ਜਾਂਚ ਤੇਜੀ ਨਾਲ ਸ਼ੁਰੂ ਕਰ ਦਿਤੀ ਹੈ।

ਜਿਕਰਯੋਗ ਹੈ ਕਿ ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਮਜ਼ਦੂਰਾਂ ’ਤੇ ਗੋਲੀਆਂ ਚਲਾਉਣ ਦੇ ਨਾਲ-ਨਾਲ ਡਰ ਫੈਲਾਉਣ ਲਈ ਹਵਾ ਵਿੱਚ ਵੀ ਕਈ ਰਾਊਂਡ ਫਾਇਰ ਕੀਤੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀ ਦੋਵੇਂ ਮਜ਼ਦੂਰ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਮੋਗਾ ਦੀ ਇੱਕ ਫੈਕਟਰੀ ਵਿੱਚ ਰੋਜ਼ਗਾਰ ਕਰ ਰਹੇ ਹਨ। ਪੁਲੀਸ ਵੱਲੋਂ ਮਾਮਲੇ ਨਾਲ ਸਬੰਧਿਤ ਵਾਇਰਲ ਵੀਡੀਓ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Scroll to Top