ਥਿਨਰ ਫੈਕਟਰੀ ’ਚ ਅੱਗ, ਦੋ ਮਹਿਲਾ ਮਜ਼ਦੂਰਾਂ ਦੀ ਸੜ ਕੇ ਮੌਤ

ਦਿਲੀ, 2 ਨਵੰਬਰ : ਇਕ ਥਿਨਰ ਫੈਕਟਰੀ ਵਿਚ ਅਚਾਨਕ ਅੱਗ ਲਗਣ ਕਾਰਨ ਹਾਦਸਾ ਵਾਪਰ ਗਿਆ, ਜਿਸ ਕਾਰਨ ਦੋ ਮਹਿਲਾ ਮਜਦੂਰਾਂ ਦੀ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਰਾਓ ਖੇਤਰ ਵਿੱਚ ਸਥਿਤ ਥਿਨਰ ਫੈਕਟਰੀ ਦੇ ਗੁਦਾਮ ਵਿੱਚ ਅੱਜ ਦੁਖਦਾਈ ਹਾਦਸਾ ਵਾਪਰਿਆ, ਜਦੋਂ ਦੇਵਉਠਨੀ ਇਕਾਦਸ਼ੀ ਮੌਕੇ ਦੀਵੇ ਬਾਲਣ ਦੌਰਾਨ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੋ ਮਹਿਲਾ ਮਜ਼ਦੂਰਾਂ ਦੀ ਜਾਨ ਨਹੀਂ ਬਚ ਸਕੀ।

ਪੁਲੀਸ ਅਨੁਸਾਰ ਦੋਵੇਂ ਮਹਿਲਾਵਾਂ ਦੀ ਉਮਰ ਕਰੀਬ 50 ਸਾਲ ਸੀ ਅਤੇ ਉਨ੍ਹਾਂ ਦੀ ਪਛਾਣ ਹੋ ਚੁੱਕੀ ਹੈ। ਅੱਗ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਸਥਾਨਕ ਪੁਲੀਸ ਨੇ ਹਾਦਸੇ ਦੇ ਕਾਰਣਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨਾ ਕਿਹਾ ਕਿ ਹੁਣ ਹਾਲਾਤ ਕਾਬੂ ਵਿਚ ਹਨ।

Scroll to Top