ਥਾਣਾ ਬਖਸ਼ੀਵਾਲ ਪੁਲਸ ਨੇ ਕੀਤਾ ਚਾਰ ਜਣਿਆਂ ਵਿਰੁੱਧ ਕੇਸ ਦਰਜ

ਥਾਣਾ ਬਖਸ਼ੀਵਾਲ ਪੁਲਸ ਨੇ ਕੀਤਾ ਚਾਰ ਜਣਿਆਂ ਵਿਰੁੱਧ ਕੇਸ ਦਰਜ
ਪਟਿਆਲਾ, 14 ਅਗਸਤ () : ਥਾਣਾ ਬਖਸ਼ੀਵਾਲ ਦੀ ਪੁਲਸ ਨੇ ਸਿ਼ਕਾਇਤਕਰਤਾ ਦੀ ਸਿ਼ਕਾਇਤ ਦੇ ਆਧਾਰ ਤੇ 4 ਜਣਿਆਂ ਵਿਰੁੱਧ ਧਾਰਾ 323, 498 ਏ, 377, 120 ਬੀ. ਤੇ 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਪ੍ਰੀਤ ਸਿੰਘ, ਰਣਪ੍ਰੀਤ ਸਿੰਘ ਪੁੱਤਰਾਨ ਗੁਰਚਰਨ ਸਿੰਘ, ਪਰਵਿੰਦਰ ਕੋਰ ਪਤਨੀ ਗੁਰਚਰਨ ਸਿੰਘ ਵਾਸੀਆਨ ਪਿੰਡ ਜਾਤੀਵਾਲ, ਜਗਜੀਤ ਸਿੰਘ ਪੁੱਤਰ ਸੰਤ ਸਿੰਘ ਵਾਸੀ ਪਿੰਡ ਜਾਤੀਵਾਲ ਥਾਣਾ ਭਾਦਸੋਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਼ਿਸਕਾਇਤਕਰਤਾ ਨੇਦੱਸਿਆ ਕਿ ਸਾਲ 2015 ਵਿੱਚ ਉਸ ਦਾ ਵਿਆਹ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ ਤੇ ਵਿਆਹ ਤੇ ਕਰੀਬ 35 ਲੱਖ ਰੁਪਏ ਦਾ ਖਰਚਾ ਵੀ ਕੀਤਾ ਗਿਆ ਸੀ। ਸਿ਼ਕਾਇਤਕਰਤਾ ਮਹਿਲਾ ਨੇ ਦੱਸਿਆ ਕਿ ਵਿਆਹ ਤੋ ਬਾਅਦ ਉਪਰੋਕਤ ਵਿਅਕਤੀ ਉਸਨੂੰ ਹੋਰ ਦਾਜ ਦਹੇਜ ਲਈ ਤੰਗ ਪੇ੍ਰਸ਼ਾਨ ਅਤੇ ਕੁੱਟਮਾਰ ਕਰਨ ਲੱਗ ਪਏ ਸਨ। ਸਿ਼ਕਾਇਤਕਰਤਾ ਨੇ ਦੱਸਿਆ ਕਿ ਉਸਦੇ ਦਿਉਰ ਰਣਪ੍ਰੀਤ ਸਿੰਘ ਨੇ ਉਸ ਨਾਲ ਗੈਰ ਕੁਦਰਤੀ ਕੁਕਰਮ ਵੀ ਕੀਤਾ, ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Comment

Your email address will not be published. Required fields are marked *

Scroll to Top