ਚੰਡੀਗੜ, 6 ਸਤੰਬਰ : ਭਾਰਤ ਅਤੇ ਅਮਰੀਕਾ ਦੇ ਵਿਚਕਾਰ ਚਲ ਰਹੇ ਤਣਾਅ ਤੋ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਸੁਰ ਬਦਲ ਲਏ ਹਨ। ਡੋਨਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੇ ‘ਖਾਸ ਸਬੰਧ’ ਹਨ ਅਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਦੋਹਾਂ ਦੇਸ਼ਾਂ ਦੇ ਕਦੇ-ਕਦੇ ਕੁਝ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।
ਇਹ ਗੱਲ ਉਨ੍ਹਾਂ ਨੇ ਵਾਸ਼ਿੰਗਟਨ ਅਤੇ ਦਿੱਲੀ ਵਿਚਾਲੇ ਟੈਕਸ ਅਤੇ ਰੂਸੀ ਤੇਲ ਦੀ ਖਰੀਦ ਨੂੰ ਲੈ ਕੇ ਚੱਲ ਰਹੇ ਮੌਜੂਦਾ ਤਣਾਅ ਦੇ ਵਿਚਕਾਰ ਕਹੀ।
ਸ਼ੁੱਕਰਵਾਰ ਨੂੰ ਓਵਲ ਆਫਿਸ ਵਿੱਚ ਟਰੰਪ ਨੇ ਕਿਹਾ, “ਮੈਂ ਹਮੇਸ਼ਾ (ਨਰਿੰਦਰ) ਮੋਦੀ ਦਾ ਦੋਸਤ ਰਹਾਂਗਾ, ਉਹ ਇੱਕ ਮਹਾਨ ਪ੍ਰਧਾਨ ਮੰਤਰੀ ਹਨ।
ਉਹ ਮਹਾਨ ਹਨ। ਮੈਂ ਹਮੇਸ਼ਾ ਦੋਸਤ ਰਹਾਂਗਾ, ਪਰ ਮੈਨੂੰ ਇਹ ਪਸੰਦ ਨਹੀਂ ਕਿ ਉਹ ਇਸ ਖਾਸ ਪਲ ਵਿੱਚ ਕੀ ਕਰ ਰਹੇ ਹਨ।’’
ਟਰੰਪ ਨੇ ਮੁਸਕਰਾਉਂਦੇ ਹੋਏ ਅੱਗੇ ਕਿਹਾ, ‘‘ਪਰ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੇ ਖਾਸ ਸਬੰਧ ਹਨ। ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਕਦੇ-ਕਦੇ ਸਾਡੇ ਕੁਝ ਮਾਮਲੇ ਹੋ ਜਾਂਦੇ ਹਨ।’’