ਡੋਨਲਡ ਟਰੰਪ ਦਾ ਦਾਅਵਾ : ਇਰਾਨ ’ਤੇ ਵਧ ਰਿਹਾ ਦਬਾਅ, ਜੰਗ ਜਲਦੀ ਮੁੱਕਣ ਦੀ ਸੰਭਾਵਨਾ

ਵਾਸ਼ਿੰਗਟਨ, 13 ਮਾਰਚ : ਅਮਰੀਕਾ ਤੇ ਇਰਾਨ ਵਿਚਾਲੇ ਜਿਥੇ ਇਕ ਪਾਸੇ ਭਾਰੀ ਜੰਗ ਦਾ ਮਾਹੌਲ ਬਣਿਆ ਪਿਆ ਹੈ, ਉਥੇ ਹੀ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੱਲ ਰਹੇ ਸੈਨਿਕ ਟਕਰਾਅ ਕਾਰਨ ਇਰਾਨ ਉੱਤੇ ਭਾਰੀ ਦਬਾਅ ਬਣ ਗਿਆ ਹੈ ਅਤੇ ਸੰਭਵ ਹੈ ਕਿ ਉਹ ਜਲਦੀ ਹੀ ਪਿੱਛੇ ਹਟਣ ਲਈ ਮਜਬੂਰ ਹੋਵੇ। ਸੱਤ ਦੇਸ਼ਾਂ ਦੇ ਸਮੂਹ ਦੇ ਆਗੂਆਂ ਨਾਲ ਹੋਈ ਇੱਕ ਆਨਲਾਈਨ ਬੈਠਕ ਦੌਰਾਨ ਉਨ੍ਹਾਂ ਇਹ ਦਾਅਵਾ ਕੀਤਾ।

ਟਰੰਪ ਨੇ ਦੱਸਿਆ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਕੀਤੀਆਂ ਸਾਂਝੀਆਂ ਕਾਰਵਾਈਆਂ ਨਾਲ ਇਰਾਨ ਦੀ ਸਮੁੰਦਰੀ ਅਤੇ ਹਵਾਈ ਤਾਕਤ ਨੂੰ ਵੱਡਾ ਝਟਕਾ ਲੱਗਿਆ ਹੈ। ਉਨ੍ਹਾਂ ਦੇ ਅਨੁਸਾਰ ਇਰਾਨ ਦੀਆਂ ਮਿਜ਼ਾਈਲਾਂ ਅਤੇ ਬਿਨਾਂ ਪਾਇਲਟ ਵਾਲੇ ਉਡੰਨ ਯਾਨਾਂ ਦੀ ਸਮਰੱਥਾ ਨੂੰ ਵੀ ਕਾਫ਼ੀ ਹੱਦ ਤੱਕ ਨੁਕਸਾਨ ਪਹੁੰਚਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਚੱਲ ਰਹੀ ਸੈਨਿਕ ਮੁਹਿੰਮ ਨੇ ਇਰਾਨ ਦੀ ਤਾਕਤ ਘਟਾਉਣ ਵਿੱਚ ਵੱਡਾ ਅਸਰ ਦਿਖਾਇਆ ਹੈ।

ਉਧਰ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਐਂਟੋਨੀਓ ਗੁਟੇਰੇਸ ਨੇ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਚੱਲ ਰਹੀ ਲੜਾਈ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਹੈ। ਬੇਰੂਤ ਦੌਰੇ ਦੌਰਾਨ ਉਨ੍ਹਾਂ ਕਿਹਾ ਕਿ ਦੋਵਾਂ ਪੱਖਾਂ ਨੂੰ ਜੰਗਬੰਦੀ ਰਾਹੀਂ ਟਕਰਾਅ ਖਤਮ ਕਰਨਾ ਚਾਹੀਦਾ ਹੈ।

Scroll to Top