ਡੀ. ਏ. ਵੀ. ਕਾਲਜ ਦੀ ਵਿਦਿਆਰਥਣਾਂ ਲਗਾਏ ਐਸੋਸੀਏਟ ਪ੍ਰੋਫੈਸਰ ’ਤੇ ਸਰੀਰਕ ਸਬੰਧ ਬਣਾਉਣ ਦੇ ਇਲਜ਼ਾਮ

ਡੀ. ਏ. ਵੀ. ਕਾਲਜ ਦੀ ਵਿਦਿਆਰਥਣਾਂ ਲਗਾਏ ਐਸੋਸੀਏਟ ਪ੍ਰੋਫੈਸਰ ’ਤੇ ਸਰੀਰਕ ਸਬੰਧ ਬਣਾਉਣ ਦੇ ਇਲਜ਼ਾਮ
ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ-10 ਸਥਿਤ ਡੀ. ਏ. ਵੀ. ਕਾਲਜ ਵਿੱਚ ਵਿਦਿਆਰਥਣਾਂ ਨੇ ਐਸੋਸੀਏਟ ਪ੍ਰੋਫੈਸਰ ’ਤੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲਗਾਏ ਹਨ। ਵਿਦਿਆਰਥਣਾਂ ਦੋਸ਼ ਲਗਾਇਆ ਕਿ ਪ੍ਰੋਫੈਸਰ ਦੇਰ ਰਾਤ ਤੱਕ ਮੈਸੇਜ ਭੇਜਦਾ ਰਹਿੰਦਾ ਹੈ ਅਤੇ ਜਿਨਸੀ ਸ਼ੋਸ਼ਣ ਦੀ ਮੰਗ ਕਰਦਾ ਰਹਿੰਦਾ ਹੈ। ਇੰਨਾ ਹੀ ਨਹੀਂ ਉਸ ਨੇ ਰਾਤ ਨੂੰ ਇਕੱਲੇ ਮਿਲਣ ਦੇ ਸੁਨੇਹੇ ਵੀ ਭੇਜੇ ਹਨ।ਪ੍ਰੋਫੈਸਰ ਨੇ ਵਿਦਿਆਰਥਣਾਂ ਨੂੰ ਟੈਲੀਗ੍ਰਾਮ ਅਤੇ ਸਨੈਪਚੈਟ ਰਾਹੀਂ ਸੰਦੇਸ਼ ਭੇਜੇ ਹਨ। ਦੱਸਣਯੋਗ ਹੈ ਕਿ ਵਿਦਿਆਰਥਣਾਂ ਰਾਸ਼ਟਰੀ ਸੇਵਾ ਯੋਜਨਾ (ਐੱਨ. ਐੱਸ. ਐੱਸ.) ਨਾਲ ਜੁੜੀਆਂ ਹੋਈਆਂ ਹਨ। ਮੁਲਜ਼ਮ ਪ੍ਰੋਫੈਸਰ ਐਨਐਸਐਸ ਦਾ ਪ੍ਰੋਗਰਾਮਿੰਗ ਅਫ਼ਸਰ ਹੈ। ਵਿਦਿਆਰਥਣਾਂ ਨੇ ਕਾਲਜ ਪ੍ਰਬੰਧਕਾਂ ਨੂੰ ਪ੍ਰੋਫੈਸਰ ਖਿ਼ਲਾਫ਼ ਲਿਖਤੀ ਸਿ਼ਕਾਇਤ ਦਿੱਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ 5 ਵਿਦਿਆਰਥਣਾਂ ਨਾਲ ਛੇੜਛਾੜ ਕੀਤੀ ਗਈ ਹੈ। ਸਿ਼ਕਾਇਤ ਵਿੱਚ ਮੁਲਜ਼ਮ ਪ੍ਰੋਫੈਸਰ ਵੱਲੋਂ ਕੀਤੀਆਂ ਗਈਆਂ ਚੈਟਾਂ ਦੇ ਸਕਰੀਨ ਸ਼ਾਟ ਵੀ ਸ਼ਾਮਲ ਕੀਤੇ ਗਏ ਹਨ।ਵਿਦਿਆਰਥੀਆਂ ਮੰਗ ਕੀਤੀ ਕਿ ਪ੍ਰੋਫੈਸਰ ਨੂੰ ਬਰਖਾਸਤ ਕੀਤਾ ਜਾਵੇ। ਇਸ ਤੋਂ ਇਲਾਵਾ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਰਾਜ ਜਾਂ ਰਾਸ਼ਟਰੀ ਪੱਧਰ ਦਾ ਸਨਮਾਨ ਨਹੀਂ ਦਿੱਤਾ ਜਾਣਾ ਚਾਹੀਦਾ। ਕਾਲਜ ਪ੍ਰਿੰਸੀਪਲ ਨੇ ਇਸ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਹੈ।

Leave a Comment

Your email address will not be published. Required fields are marked *

Scroll to Top