ਟਰੰਪ ਦੀ ਚੇਤਾਵਨੀ : ਤੇਲ ਸਪਲਾਈ ਰੋਕਣ ’ਤੇ ਹੋਰ ਵੀ ਤਕੜਾ ਹੋਵੇਗਾ ਹਮਲਾ

ਵਾਸ਼ਿੰਗਟਨ, 10 ਮਾਰਚ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨਾਲ ਚੱਲ ਰਹੇ ਤਣਾਅ ਅਤੇ ਜੰਗੀ ਹਾਲਾਤਾਂ ਦੇ ਵਿਚ ਹੁਣ ਇਰਾਨ ਨੂੰ ਨਵੀ ਕੜੀ ਚੇਤਾਵਨੀ ਵੀ ਦਿੱਤੀ ਹੈ। ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਜੇਕਰ ਇਰਾਨ ਵੱਲੋਂ ਹੋਰਮੂਜ ਰਾਹੀਂ ਦੁਨੀਆ ਭਰ ਨੂੰ ਜਾਣ ਵਾਲੀ ਤੇਲ ਸਪਲਾਈ ਵਿੱਚ ਕੋਈ ਰੁਕਾਵਟ ਪਾਈ ਗਈ ਤਾਂ ਅਮਰੀਕਾ ਇਸ ਦਾ ਬਹੁਤ ਸਖ਼ਤ ਜਵਾਬ ਦੇਵੇਗਾ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਅਮਰੀਕਾ ਵੱਲੋਂ ਪਹਿਲਾਂ ਨਾਲੋਂ ਵੀ ਵੱਧ ਤਾਕਤ ਨਾਲ ਕਾਰਵਾਈ ਕੀਤੀ ਜਾ ਸਕਦੀ ਹੈ।

ਦੂਸਰੇ ਪਾਸੇ ਇਰਾਨ ਨੇ ਫੌਜ ਨੇ ਜਵਾਬੀ ਬਿਆਨ ਵਿੱਚ ਕਿਹਾ ਹੈ ਕਿ ਇਸ ਟਕਰਾਅ ਦਾ ਅੰਤ ਕਦੋਂ ਹੋਵੇਗਾ, ਇਹ ਫੈਸਲਾ ਇਰਾਨ ਖੁਦ ਕਰੇਗਾ। ਦਸ ਦਈਏ ਕਿ ਇਰਾਨ ਵਿੱਚ ਨਵੇਂ ਸੁਪਰੀਮ ਲੀਡਰ ਵਜੋਂ Mojtaba Khamenei ਦੀ ਚੋਣ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਨੂੰ ਮੌਜੂਦਾ ਆਗੂ Ali Khamenei ਦੇ ਪੁੱਤਰ ਹੋਣ ਦੇ ਨਾਲ-ਨਾਲ ਕਾਫ਼ੀ ਕੜੀ ਸੋਚ ਵਾਲਾ ਨੇਤਾ ਵੀ ਮੰਨਿਆ ਜਾਂਦਾ ਹੈ, ਜਿਸ ਕਾਰਨ ਹਾਲਾਤ ਸੁਧਰਦੇ ਨਜਰ ਨਹੀ ਆ ਰਹੇ ਹਨ।

Scroll to Top