ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 21 ਅਗਸਤ ਨੂੰ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 21 ਅਗਸਤ ਨੂੰ
ਪਟਿਆਲਾ, 20 ਅਗਸਤ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਇਵਨ ਕਾਰਗੋ (ਈ.ਐਲ.ਪੀ.ਐਲ) ਅਤੇ ਈ.ਐਸ.ਜੀ.ਆਈ ਟੂਲਜ਼ ਪ੍ਰਾਈਵੇਟ ਲਿਮਟਿਡ ਕੰਪਨੀ ਪਟਿਆਲਾ ਦੇ ਪਲੇਸਮੈਂਟ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਦੇ ਅਧਿਕਾਰੀ ਨੇ ਦੱਸਿਆ ਕਿ ਮਿਤੀ 21 ਅਗਸਤ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਇਵਨ ਕਾਰਗੋ (ਈ.ਐਲ.ਪੀ.ਐਲ) ਕੰਪਨੀ ਦੇ ਡਲਿਵਰੀ ਐਸੋਸੀਏਟ, ਹੱਬ ਓਪਰੇਸ਼ਨ ਐਸੋਸੀਏਟ, ਵੇਅਰ ਹਾਊਸਿੰਗ ਸਟਾਫ਼ ਅਤੇ ਈ.ਐਸ.ਜੀ.ਆਈ ਟੂਲਜ਼ ਪ੍ਰਾਈਵੇਟ ਲਿਮਟਿਡ ਕੰਪਨੀ ਪਟਿਆਲਾ ਦੇ ਮਸ਼ੀਨਿਸਟ, ਟਰਨਰ, ਫਿਟਰ, ਗਰਾਂਈਡਰ, ਮਕੈਨੀਕਲ ਓਪਰੇਟਰ ਦੀ ਅਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ।
ਚਾਹਵਾਨ ਅਤੇ ਯੋਗ ਉਮੀਦਵਾਰ ਇਵਨ ਕਾਰਗੋ (ਈ.ਐਲ.ਪੀ.ਐਲ) ਕੰਪਨੀ ਲਈ ਜਿਨ੍ਹਾਂ ਦੀ ਵਿੱਦਿਅਕ ਯੋਗਤਾ ਅੱਠਵੀਂ, ਬਾਰ੍ਹਵੀਂ ਪਾਸ, ਉਮਰ 18 ਸਾਲ ਤੋਂ ਉਪਰ ਅਤੇ ਈ.ਐਸ.ਜੀ.ਆਈ ਟੂਲਜ਼ ਪ੍ਰਾਈਵੇਟ ਲਿਮਟਿਡ ਕੰਪਨੀ ਪਟਿਆਲਾ ਲਈ ਤਜਰਬਾ 1 ਸਾਲ, ਜਿਨ੍ਹਾਂ ਦੀ ਵਿੱਦਿਅਕ ਯੋਗਤਾ ਆਈ.ਟੀ.ਆਈ – ਮਸ਼ੀਨਿਸਟ, ਟਰਨਰ, ਫਿਟਰ ਅਤੇ ਗਰਾਂਈਡਰ, ਪੋਲੀਟੇਕਨੀਕਲ, ਮਕੈਨੀਕਲ ਡਿਪਲੋਮਾ, ਉਮਰ 18-30 ਸਾਲ ਹੋਵੇ, ਉਹ ਇਸ ਪਲੇਸਮੈਂਟ ਡਰਾਈਵ ਵਿੱਚ ਭਾਗ ਲੈ ਸਕਦੇ ਹਨ।
ਨੌਕਰੀ ਦੇ ਇੱਛੁਕ ਉਮੀਦਵਾਰ ਇਸ ਪਲੇਸਮੈਂਟ ਕੈਂਪ/ ਇੰਟਰਵਿਊ ਵਿੱਚ ਭਾਗ ਲੈਣ ਲਈ ਆਪਣੀ ਵਿੱਦਿਅਕ ਯੋਗਤਾ ਦੇ ਸਾਰੇ ਸਰਟੀਫਿਕੇਟ ਦੀਆਂ ਫੋਟੋਕਾਪੀਆਂ, ਅਧਾਰ ਕਾਰਡ, ਪੈਨ ਕਾਰਡ ਅਤੇ ਰਿਜ਼ਊਮੇ ਨਾਲ ਲੈ ਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ ਬਲਾਕ-ਡੀ ਨੇੜੇ ਸੁਵਿਧਾ ਕੇਂਦਰ, ਪਟਿਆਲਾ ਵਿਖੇ ਪਹੁੰਚ ਕੇ ਇਸ ਇੰਟਰਵਿਊ ਵਿੱਚ ਹਿੱਸਾ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ ਉਮੀਦਵਾਰ ਦਫ਼ਤਰ ਦੇ ਹੈਲਪ ਲਾਈਨ ਨੰਬਰ 9877610877 ਤੇ ਸੰਪਰਕ ਕਰ ਸਕਦੇ ਹਨ।

Leave a Comment

Your email address will not be published. Required fields are marked *

Scroll to Top