ਜ਼ਬਰਦਸਤੀ ਧਰਮ ਪਰਿਵਰਤਨ ਲਈ ਦਬਾਅ ਪਾਉਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ
ਲੰਡਨ : ਵਿਦੇਸ਼ੀ ਧਰਤੀ ਤੇ ਵਸੇ ਬ੍ਰਿਟੇਨ ਦੇ ਪੱਛਮੀ ਲੰਡਨ ਦੇ ਹਾਊਂਸਲੋ ਸ਼ਹਿਰ `ਚ ਛੋਟੇ ਬੱਚਿਆਂ `ਤੇ ਜ਼ਬਰਦਸਤੀ ਧਰਮ ਪਰਿਵਰਤਨ ਲਈ ਦਬਾਅ ਪਾਉਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਘਟਨਾ 13 ਜੂਨ 2024 ਦੀ ਹੈ। ਹਾਉਂਸਲੋ ਦ਼ੇ ਇੱਕ ਸਕੂਲ ਵਿੱਚ 7 ਸਾਲ ਦੇ ਦੂਜੀ ਜਮਾਤ ਦੇ ਤਿੰਨ ਲੜਕਿਆਂ ਨੇ ਇੱਕ ਹਿੰਦੂ ਸਹਿਪਾਠੀ ਨੂੰ ਵਾਰ-ਵਾਰ ਦਬਾਅ ਪਾ ਕੇ ਇਸਲਾਮ ਕਬੂਲ ਕਰਨ ਦੀ ਕੋਸ਼ਿਸ਼ ਕੀਤੀ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸ ਨੇ ਹੋਰਾਂ ਨਾਲ ਵੀ ਅਜਿਹਾ ਕੀਤਾ ਸੀ। ਪੀੜਤ ਬੱਚੇ ਦੇ ਪਿਤਾ ਨੇ ਕਿਹਾ ਕਿ ਦੂਜੇ ਬੱਚਿਆਂ ਦੇ ਮਾਪੇ ਚੁੱਪ ਰਹੇ, ਪਰ ਮੈਂ ਜਾਗਰੂਕਤਾ ਪੈਦਾ ਕਰਨ ਲਈ ਆਪਣਾ ਅਨੁਭਵ ਸਾਂਝਾ ਕਰਨ ਦਾ ਫੈਸਲਾ ਕੀਤਾ।