ਜਲੰਧਰ ਜਿਮਨੀ ਚੋਣ ਪ੍ਰਚਾਰ ਦੌਰਨ ਸਾਨ੍ਹ ਦੇ ਵੜਨ ਨਾਲ ਪਿਆ ਭੜਥੂ
ਜਲੰਧਰ : ਪੰਜਾਬ ਦੇ ਜਲੰਧਰ ਪੱਂਛਮ ਵਿਚ ਜਿ਼ਮਨੀ ਚੋਣ ਦੇ ਮੱਦੇਨਜ਼ਰ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਨ੍ਹ ਦੇ ਵੜ੍ਹਨ ਨਾਲ ਸਾਰੇ ਪਾਸੇ ਖਿਲਾਰਾ ਜਿਹਾ ਪੈ ਗਿਆ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਪਾਸੇ ਖੜ੍ਹੇ ਹੋ ਕੇ ਆਪਣੀ ਜਾਨ ਬਚਾਈ।ਰੱਬ ਦਾ ਸ਼ੁਕਰ ਹੈ ਕਿ ਇਸ ਦੌਰਾਨ ਕੋਈ ਬੰਦਾ ਸਾਨ੍ਹ ਦੇ ਸਾਹਮਣੇ ਨਹੀਂ ਆਇਆ ਪਰ ਜੇਕਰ ਆ ਜਾਂਦਾ ਤਾਂ ਉਸ ਦਾ ਬਚਣਾ ਮੁਸ਼ਕਲ ਸੀ।