ਜਲਦ ਹੀ ਚੰਡੀਗੜ੍ਹ ਵਿਚ ਦੌੜੇਗੀ ਮੈਟਰੋ, ਰਾਜਪਾਲ ਨੇ ਦਿਤੀ ਹਰੀ ਝੰਡੀ

ਜਲਦ ਹੀ ਚੰਡੀਗੜ੍ਹ ਵਿਚ ਦੌੜੇਗੀ ਮੈਟਰੋ, ਰਾਜਪਾਲ ਨੇ ਦਿਤੀ ਹਰੀ ਝੰਡੀ
ਚੰਡੀਗੜ੍ਹ-ਟ੍ਰਾਈਸਿਟੀ ‘ਚ ਛੇਤੀ ਹੀ ਮੈਟਰੋ ਦੌੜੇਗੀ। ਰਾਜਪਾਲ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਮੈਟਰੋ ਪੰਜਾਬ ਦੇ ਮੁਹਾਲੀ ਜਿਲ੍ਹੇ, ਜ਼ੀਰਕਪੁਰ, ਡੇਰਾਬਸੀ ਸਣੇ ਹੋਰ ਇਲਾਕੇ ਕਵਰ ਕਰੇਗੀ। ਇਸ ਤੋਂ ਇਲਾਵਾ ਹਰਿਆਣਾ ਦਾ ਪੰਚਕੂਲਾ ਵੀ ਇਸ ਵਿਚ ਸ਼ਾਮਲ ਹੋਵੇਗਾ।ਇਸ ਮੁਤਾਬਕ 2 ਫੇਜ਼ਾਂ ‘ਚ 154 ਕਿਲੋਮੀਟਰ ਦਾ ਰੂਟ ਹੋਵੇਗਾ।  ਰੂਟ ਮੁਤਾਬਕ 3 ਕੋਰੀਡੋਰ ਬਣਾਏ ਗਏ ਹਨ।
ਪਹਿਲੇ ਫੇਜ਼ ‘ਚ 91 ਕਿਲੋਮੀਟਰ ਦਾ ਰੂਟ ਹੋਵੇਗਾ। ਰਾਜਪਾਲ ਦੀ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਮੈਟਰੋ ਦੇ ਰੂਟ ਪਲਾਨ ਨਿਰਧਾਰਤ ਹੋਏ ਹਨ। ਇਸ ਪ੍ਰਾਜੈਕਟ ਨੂੰ ਜਲਦੀ ਸ਼ੁਰੂ ਕਰਨ ਲਈ ਕੇਂਦਰ ਸਰਕਾਰ, ਯੂਟੀ ਪ੍ਰਸ਼ਾਸਨ ਸਣੇ ਪੰਜਾਬ ਤੇ ਹਰਿਆਣਾ ਸਰਕਾਰ ਵੱਲੋਂ ਚਾਰਾਜੋਈ ਕੀਤੀ ਜਾ ਰਹੀ ਹੈ। ਟ੍ਰਾਈਸਿਟੀ ਵਿੱਚ ਮੈਟਰੋ ਐਲੀਵੇਟਿਡ ਹੋਵੇਗੀ ਜਾਂ ਜ਼ਮੀਨਦੋਜ਼ ਇਸ ਬਾਰੇ ਫੈਸਲਾ ਕੇਂਦਰ ਸਰਕਾਰ ਵੱਲੋਂ ਲਿਆ ਜਾਵੇਗਾ। ਇਹ ਫ਼ੈਸਲਾ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ ਹੇਠ ਯੂਨੀਫਾਈਡ ਮੈਟਰੋ ਟ੍ਰਾਂਸਪੋਰਟੇਸ਼ਨ ਅਥਾਰਿਟੀ ਦੇ 23 ਮੈਂਬਰਾਂ ਦੀ ਦੂਜੀ ਮੀਟਿੰਗ ਵਿੱਚ ਕੀਤਾ ਗਿਆ। ਇਸ ਮੀਟਿੰਗ ਦੌਰਾਨ ਰਾਈਟਸ ਵੱਲੋਂ ਤਿਆਰ ਕੀਤੀ ਗਈ ਏਏਆਰ ਰਿਪੋਰਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੀਟਿੰਗ ਦੌਰਾਨ ਯੂਟੀ ਦੇ ਕਾਰਜਕਾਰੀ ਸਲਾਹਕਾਰ ਤੇ ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ ਨੇ ਕਿਹਾ ਕਿ ਯੂਨੀਫਾਈਡ ਮੈਟਰੋ ਟ੍ਰਾਂਸਪੋਰਟੇਸ਼ਨ ਅਥਾਰਿਟੀ (ਯੂਐੱਮਟੀਏ) ਨੇ ਮੈਟਰੋ ਨੂੰ ਐਲੀਵੇਟਿਡ ਜਾਂ ਜ਼ਮੀਨਦੋਜ਼ ਬਣਾਉਣ ਬਾਰੇ ਰਿਪੋਰਟਾਂ ਤਿਆਰ ਕੀਤੀਆਂ ਹਨ। ਇਨ੍ਹਾਂ ਰਿਪੋਰਟਾਂ ਨੂੰ ਕੇਂਦਰੀ ਆਵਾਸ ਤੇ ਸ਼ਹਿਰੀ ਵਿਕਾਸ ਮੰਤਰਾਲੇ ਕੋਲ ਭੇਜਿਆ ਜਾਵੇਗਾ।

Leave a Comment

Your email address will not be published. Required fields are marked *

Scroll to Top