ਪਟਿਆਲਾ : ਸਮਾਜ ਸੇਵੀ ਸੰਸਥਾ ਜਨਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਪ੍ਰਭਾਤ ਪ੍ਰਵਾਨਾ ਹਾਲ ਵਿਖੇ 12ਵੀ ਹਾਲਫ ਮੈਰਾਥਨ ਦਾ ਪੋਸਟਰ ਜਾਰੀ ਕੀਤਾ ਗਿਆ । ਇਸ ਮੌਕੇ ਵੱਡੀ ਗਿਣਤੀ ਚ ਦੌੜ ਲਗਾਉਣ ਵਾਲੇ ਗਰੁੱਪ ਅਤੇ ਹੋਰ ਲੋਕਾ ਨੇ ਇਸ ਮੌਕੇ ਸ਼ਿਰਕਤ ਕੀਤੀ।
ਜਿਕਰਯੋਗ ਹੈ ਕਿ ਸੰਸਥਾ ਵਲੋ ਹਰ ਸਾਲ ਇਹ ਦੌੜ ਪਟਿਆਲਾ ਵਿਖੇ ਕਰਵਾਈ ਜਾ ਰਹੀ ਹੈ। ਇਸ ਦੌੜ ਵਿਚ ਪਟਿਆਲਾ ਦੇ ਹੀ ਨਹੀਂ ਬਲਕਿ ਪੂਰੇ ਪੰਜਾਬ ਅਤੇ ਭਾਰਤ ਦੀਆ ਵੱਖੋ ਵੱਖ ਥਾਂਵਾਂ ਤੋਂ ਆ ਕੇ ਲੋਕ ਹਿੱਸਾ ਲੈਂਦੇ ਹਨ। ਇਹ ਦੌੜ ਸੰਸਥਾ ਦੀ 12 ਵੀ ਦੌੜ ਹੈ। ਇਸ ਮੌਕੇ ਸੰਸਥਾ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਨੇ ਦੱਸਿਆ ਕਿ ਇਸ ਦੌੜ ਕਰਵਾਉਣ ਦਾ ਮਕਸਦ ਲੋਕਾ ਨੂੰ ਚੰਗੀ ਸਿਹਤ ਜਿਉਣ ਲਈ ਪ੍ਰੇਰਿਤ ਕਰਨਾ ਹੈ।
ਇਸ ਦੌੜ ਨੂੰ ਕਰਵਾਉਣ ਲਈ ਸੰਸਥਾ ਜਨਹਿਤ ਸਮਿਤੀ ਲਗਾਤਾਰ ਪਿਛਲੇ ਕੇਈ ਸਾਲ ਤੋਂ ਪ੍ਰਬੰਧ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌੜ ਦਾ ਆਯੋਜਨ 16 ਨਵੰਬਰ ਨੂੰ ਚਿਲਡਰਨਜ਼ ਪਾਰਕ ਪਟਿਆਲਾ ਤੋਂ ਸਵੇਰੇ 5.30 ਤੇ ਸ਼ੁਰੂ ਕੀਤਾ ਜਾਵੇ ਗਾ। ਉਨ੍ਹਾਂ ਸਾਰੇ ਪਟਿਆਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਮੌਕੇ ਇਸ ਦੌੜ ਵਿਚ ਭਾਗ ਲੈਣ।
ਸੰਸਥਾ ਦੇ ਜੁਆਇੰਟ ਸਕੱਤਰ ਜਗਤਾਰ ਜੱਗੀ ਵਲੋ ਦਸਿਆ ਗਿਆ ਕਿ ਇਸ ਦੌੜ ਵਿੱਚ ਹਰੇਕ ਉਮਰ ਦੇ ਲੋਕ ਭਾਗ ਲੈ ਸਕਦੇ ਹਨ, ਸਾਰੇ ਭਾਗ ਲੈਣ ਵਾਲਿਆਂ ਨੂੰ ਇਕ ਟੀ ਸ਼ਰਟ, ਮੈਡਲ ਅਤੇ ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਜਿਸ ਵਿੱਚ ਮੁੱਖ ਮਹਿਮਾਨ ਉਘੇ ਸਮਾਜ ਸੇਵੀ ਬੀ ਕੇ ਬਿੰਦਲ ਰਿਟਾਇਰ ਡਾਇਰੈਕਟਰ ਪੀ.ਐਸ.ਪੀ.ਸੀ.ਐਲ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਸੀਨੀਅਰ ਐਡਵੋਕੇਟ ਐਚ ਐਨ ਮੈਹਸਮਪੁਰੀ ਨੇ ਕੀਤੀ।
ਵਿਸ਼ੇਸ਼ ਤੋਰ ਤੇ ਸੁੰਦਰ ਲਾਲ, ਮੈਡਮ ਗੋਤਮ ਪੰਜਰਤਨ, ਸੀਨੀਅਰ ਮੀਤ ਪ੍ਰਧਾਨ ਪੀ ਕੇ ਜੈਨ, ਮੀਤ ਪ੍ਰਧਾਨ ਜਤਵਿੰਦਰ ਗਰੇਵਾਲ, ਮੀਤ ਪ੍ਰਧਾਨ ਸੁਰਵਿੰਦਰ ਸਿੰਘ ਛਾਬੜਾ, ਮੀਤ ਪ੍ਰਧਾਨ ਚਮਨ ਲਾਲ ਗਰਗ, ਜੁਆਇੰਟ ਸਕੱਤਰ ਜਗਤਾਰ ਸਿੰਘ ਜੱਗੀ, ਪ੍ਰੈਸ ਸਕੱਤਰ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਬਰ ਨਸ਼ਾ ਮੁਕਤ ਭਾਰਤ ਅਭਿਆਨ ਮੈਬਰ ਜ਼ਿਲ੍ਹਾ ਸਾਝ ਕੇਂਦਰ ਪਟਿਆਲਾ,ਵਿਨੇ ਸ਼ਰਮਾ,ਐਸ ਪੀ ਪਰਾਸ਼ਰ, ਸਤੀਸ ਜੋਸ਼ੀ,ਅਨਿਲ ਭਾਰਤੀ, ਈਸ਼ਵਰ ਚੋਧਰੀ, ਹੈਪੀ ਵਰਮਾ, ਮੈਡਮ ਸ਼ਿਮਲਾ ਵਰਮਾ, ਸੰਗੀਤਾ ਸੈਣੀ, ਰਣਜੀਤ ਸਿੰਘ, ਰੁਦਰਪ੍ਰਤਾਪ ਸਿੰਘ, ਅਮਰੀਕ ਸਿੰਘ, ਅੱਜੀ ਰਨਰ ਗਰੁੱਪ ਨੇ ਸ਼ਿਰਕਤ ਕੀਤੀ।