ਜਨਹਿੱਤ ਸੰਮਤੀ ਵਲੋ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ, ਕੰਬਲ ਅਤੇ ਚਾਦਰਾਂ ਦੀ ਵੰਡ  

ਪਟਿਆਲਾ – ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨਹਿੱਤ ਸੰਮਤੀ ਵਲੋਂ ਪ੍ਰਧਾਨ ਐਸ.ਕੇ ਗੋਤਮ ਅਤੇ ਜਰਨਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਜੀ ਦੀ ਅਗਵਾਹੀ ਹੇਠ ਅੱਜ ਜਨਹਿਤ ਸਮਿਤੀ ਵੱਲੋਂ ਪਿੰਡ ਕਾਮੀ ਖੁਰਦ ਅਤੇ ਪਿੰਡ ਜੰਡ ਮੰਡੋਲੀ ਦੇ ਹੜ੍ਹ ਪ੍ਰਭਾਵਿਤ 30 ਪਰਿਵਾਰਾਂ ਨੂੰ ਰਾਸ਼ਨ, ਕੰਬਲ ਅਤੇ ਚਾਦਰਾਂ ਵੰਡੀਆਂ ਗਈਆਂ ।

ਇਸ ਮੌਕੇ ਸਰਦਾਰ ਅਮਰਜੀਤ ਸਿੰਘ (ਸਰਪੰਚ, ਕਾਮੀ ਖੁਰਦ), ਸਤਨਾਮ ਸਿੰਘ (ਸਰਪੰਚ, ਜੰਡ ਮੰਡੋਲੀ), ਸ਼੍ਰੀ ਹਰਦੀਪ ਸਿੰਘ ਲਾਡਾ, ਸ਼੍ਰੀ ਸਤੀਸ਼ ਸਿੰਗਲਾ (ਘਨੌਰ), ਸ਼੍ਰੀ ਅਨਿਲ ਭਾਰਤੀ, ਸ਼੍ਰੀ ਐਸ.ਪੀ.ਪ੍ਰਾਸ਼ਰ, ਗਗਨਦੀਪ ਸਿੰਘ, ਸ਼੍ਰੀ ਸੁਰਿੰਦਰ ਸਿੰਘ ਅਤੇ ਅਮਨ ਕੁਮਾਰ ਮੌਜੂਦ ਸਨ । ਇਸ ਮੌਕੇ ਸੰਬੋਧਨ ਕਰਦਿਆਂ ਸਰਪੰਚ, ਕਾਮੀ ਖੁਰਦ ਅਤੇ ਸਰਪੰਚ, ਜੰਡ ਮੰਡੋਲੀ ਨੇ ਕਿਹਾ ਕਿ ਜਨਹਿੱਤ ਸੰਮਤੀ ਵਲੋਂ ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਉੱਤਮ ਸਮਾਜ ਸੇਵਾ ਹੈ

ਉਹਨਾਂ ਕਿਹਾ ਸ਼ਹਿਰ ਦੇ ਪਾਰਕਾ ਦੀ ਸਾਭ ਸੰਭਾਲ ਕਰਨੀ, ਲੋੜਵੰਦ ਲੜਕੀਆਂ ਦੇ ਵਿਆਹਾ ਵਿਚ ਮਦਦ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਲੋੜਵੰਦਾਂ ਦੀ ਮਦਦ ਲਈ ਪੰਜ ਫਰੀ ਐਂਬੂਲੈਂਸ ਚਲਾਉਣੀਆਂ, ਰਾਜਿੰਦਰਾ ਹਸਪਤਾਲ ਵਿਚ ਲੋੜਵੰਦ ਮਰੀਜ਼ਾਂ ਲਈ ਵੀਲਚੇਅਰ, ਟਰਾਈਸਾਈਕਲ, ਮੁਫ਼ਤ ਦਵਾਈਆ ਦੇਣੀਆਂ ਬਹੁਤ ਪ੍ਰਸੰਸਾਯੋਗ ਹੈ, ਉਹਨਾਂ ਕਿਹਾ ਕਿ ਜਨ ਹਿੱਤ ਸੰਮਤੀ ਵਰਗੀ ਸਮਾਜ ਸੇਵੀ ਸੰਸਥਾ ਤੋਂ ਸੇਧ ਲੈ ਕੇ ਹੋਰਨਾਂ ਸੰਸਥਾਵਾਂ ਨੂੰ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ,

 

Scroll to Top