ਪਟਿਆਲਾ – ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਦੀ ਅਗਵਾਈ ਹੇਠ ਅਤੇ ਮਾਤਾ ਸਾਹਿਬ ਕੌਰ ਖਾਲਸਾ ਗਰਲਸ ਕਾਲਜ ਓਫ ਐਡਜੁਕੇਸ਼ਨ ਦੇ ਸਹਿਯੋਗ ਨਾਲ ਧਮੋ ਮਾਜਰਾ ਪਟਿਆਲਾ ਵਿਖੇ ਖੂਨਦਾਨ ਕੈਂਪ ਆਯੋਜਨ ਕੀਤਾ ਗਿਆ,
ਇਸ ਕੈਂਪ ਵਿਚ 20 ਵਿਅਕਤੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਡਾ. ਹਰਮੀਤ ਕੌਰ ਆਨੰਦ ਪ੍ਰਿੰਸੀਪਲ, ਡਾ. ਨਿਸ਼ਾ ਦੁੱਗਲ ਤੇ ਕਾਲਜ ਦੇ ਟੀਚਰ ਤੇ ਹੋਰ ਸਟਾਫ ਮੇਂਬਰ ਮੌਜੂਦ ਸਨ ਸੰਸਥਾ ਜਨਹਿੱਤ ਸੰਮਤੀ ਵਲੋਂ ਪੀ.ਕੇ ਜੈਨ, ਅਨਿਲ ਭਾਰਤੀ, ਸ੍ਰੀਮਤੀ ਵਿਨੈ ਭਾਰਤੀ, ਸਤੀਸ਼ ਜੋਸੀ, ਪ੍ਰਦੀਪ ਕੁਮਾਰ, ਐੱਸ.ਪੀ ਪਰਾਸ਼ਰ, ਸੁਰਿੰਦਰ ਸਿੰਘ ਨੇ ਸ਼ਿਰਕਤ ਕੀਤੀ, ਸੁਸ਼ਾਂਤ ਸ਼ਰਮਾ ਨੇ ਲੋਕਾਂ ਨੂੰ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ ਉਹਨਾਂ ਵਲੋਂ 26ਵੀ ਵਾਰ ਅੱਜ ਖੂਨ ਦਾਨ ਦਿੱਤਾ ਗਿਆ,
ਇਸ ਮੌਕੇ ਡਾ. ਹਰਮੀਤ ਕੌਰ ਆਨੰਦ ਪ੍ਰਿੰਸੀਪਲ ਨੇ ਕਿਹਾ ਕਿ ਖੂਨਦਾਨ ਸਭ ਤੋ ਉੱਤਮ ਦਾਨ ਹੈ ਉਹਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹੋ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਕੇ ਅਤੇ ਖੂਨਦਾਨ ਕਰਨ ਲਈ ਅੱਗੇ ਆਉਣ ਉਹਨਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਉੱਤਮ ਸਮਾਜ ਸੇਵਾ ਹੈ ਜਰਨਲ ਸਕੱਤਰ ਵਿਨੋਦ ਸ਼ਰਮਾ ਨੇ ਦੱਸਿਆਂ ਕਿ
ਇਸ ਕੈਂਪ ਵਿਚ ਜਨਹਿੱਤ ਸੰਮਤੀ ਦੇ 4 ਸਟਾਫ ਮੇਂਬਰ ਨੇ ਅਪਣਾ ਖੂਨਦਾਨ ਕੀਤਾ. ਇਸ ਮੌਕੇ ਸਰਕਾਰੀ ਰਾਜਿੰਦਰਾ ਹਸਪਤਾਲ ਬਲੱਡ ਬੈਂਕ ਵਲੋਂ ਡਾ. ਵਿਨੈ ਅਤੇ ਡਾ. ਸੁਖਵਿੰਦਰ ਸਿੰਘ ਦੀ ਟੀਮ ਨੇ ਬਲੱਡ ਇੱਕਤਰ ਕੀਤਾ । ਇਸ ਮੌਕੇ ਜਨਹਿੱਤ ਸੰਮਤੀ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਵਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ, ਅਤੇ ਕਿਹਾ ਕਿ ਉਹਨਾਂ ਦੀ ਸੰਸਥਾ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਲਈ ਹਰ ਸੰਭਵ ਮਦਦ ਕਰਦੀ ਰਹੇਗੀ।