ਚਾਰ ਦਿਨ ਪਹਿਲਾਂ ਮਰ ਚੁੱਕੇ ਪੁੱਤਰ ਦੀ ਲਾਸ਼ ਲਾਲ ਬੇਖਰ ਨੇਤਰਹੀਣ ਮਾਪੇ ਰਹੇ ਰਹਿੰਦੇ

ਚਾਰ ਦਿਨ ਪਹਿਲਾਂ ਮਰ ਚੁੱਕੇ ਪੁੱਤਰ ਦੀ ਲਾਸ਼ ਲਾਲ ਬੇਖਰ ਨੇਤਰਹੀਣ ਮਾਪੇ ਰਹੇ ਰਹਿੰਦੇ
ਹੈਦਰਾਬਾਦ : ਹੈਦਰਾਬਾਦ ਦੀ ਬਲਾਇੰਡਸ ਕਾਲੋਨੀ ਵਿਖੇ ਇਕ ਜੋੜਾ ਆਪਣੇ 30 ਸਾਲਾ ਬੇਟੇ ਦੀ ਮੌਤ ਤੋਂ ਬਾਅਦ 4 ਦਿਨ ਤੱਕ ਉਸ ਨਾਲ ਹੀ ਰਹਿੰਦਾ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਜੋੜੇ ਨੂੰ ਇਹ ਨਹੀਂ ਪਤਾ ਸੀ ਕਿ ਉਸ ਦੇ ਬੇਟੇ ਦੀ ਮੌਤ ਹੋ ਗਈ ਹੈ । ਇਸ ਗੱਲ ਦਾ ਪਤਾ ਉਸ ਦੇ ਗੁਆਂਢੀਆਂ ਨੂੰ ਉਦੋਂ ਲੱਗਾ ਜਦੋਂ ਔਰਤ ਦੇ ਘਰੋਂ ਬਦਬੂ ਆਉਣ ਲੱਗੀ । ਗੁਆਂਢੀ ਨੇ ਪੁਲਸ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ ।ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਅਕਤੀ ਦੀ ਘਰ `ਚ ਹੀ ਮੌਤ ਹੋ ਗਈ । ਸ਼ੁਰੂਆਤੀ ਜਾਂਚ ਮੁਤਾਬਕ ਵਿਅਕਤੀ ਦੀ ਮੌਤ 4-5 ਦਿਨ ਪਹਿਲਾਂ ਸੌਂਦੇ ਸਮੇਂ ਹੋਈ ਸੀ । ਬਜ਼ੁਰਗ ਜੋੜਾ ਖਾਣਾ-ਪਾਣੀ ਮੰਗਦਾ ਰਿਹਾ, ਪਰ ਕੋਈ ਜਵਾਬ ਨਹੀਂ ਆਇਆ । ਆਵਾਜ਼ ਘੱਟ ਹੋਣ ਕਾਰਨ ਗੁਆਂਢੀ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ।ਪੁਲਸ ਅਨੁਸਾਰ ਕਾਲੀਵਾ ਰਮਣਾ ਜੋ ਕਿ ਸੇਵਾਮੁਕਤ ਸਰਕਾਰੀ ਮੁਲਾਜ਼ਮ ਹੈ ਅਤੇ ਉਸ ਦੀ ਪਤਨੀ ਸ਼ਾਂਤੀ ਕੁਮਾਰੀ। ਦੋਵਾਂ ਦੀ ਉਮਰ 60 ਸਾਲ ਦੇ ਕਰੀਬ ਹੈ। ਉਸ ਦਾ ਵੱਡਾ ਪੁੱਤਰ ਦੂਜੇ ਸ਼ਹਿਰ ਵਿਚ ਇਕੱਲਾ ਰਹਿੰਦਾ ਹੈ । ਦੋਵੇਂ ਬਜ਼ੁਰਗ ਆਪਣੇ ਛੋਟੇ ਬੇਟੇ ਪ੍ਰਮੋਦ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ । ਪ੍ਰਮੋਦ ਦੀ ਪਤਨੀ ਕੁਝ ਸਾਲਾਂ ਤੋਂ ਉਸ ਨੂੰ ਛੱਡ ਕੇ ਦੋਵੇਂ ਧੀਆਂ ਨੂੰ ਆਪਣੇ ਨਾਲ ਲੈ ਗਈ ਸੀ। ਪ੍ਰਮੋਦ ਕਥਿਤ ਤੌਰ `ਤੇ ਸ਼ਰਾਬੀ ਸੀ । ਪੁਲਿਸ ਜਦੋਂ ਪਤੀ-ਪਤਨੀ ਦੇ ਘਰ ਪਹੁੰਚੀ ਤਾਂ ਉਨ੍ਹਾਂ ਨੇ ਦੋਵੇਂ ਬਜ਼ੁਰਗ ਬੇਹੋਸ਼ੀ ਦੀ ਹਾਲਤ `ਚ ਪਾਏ। ਇਸ ਤੋਂ ਬਾਅਦ ਉਸ ਨੂੰ ਭੋਜਨ ਅਤੇ ਪਾਣੀ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਉਸ ਦੀ ਦੇਖਭਾਲ ਲਈ ਉਸ ਨੂੰ ਉਸ ਦੇ ਵੱਡੇ ਪੁੱਤਰ ਦੇ ਹਵਾਲੇ ਕਰ ਦਿੱਤਾ ਗਿਆ ।

Leave a Comment

Your email address will not be published. Required fields are marked *

Scroll to Top