ਚਲਦੇ ਵਿਆਹ ਵਿਚ ‘ਆਪ’ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ

ਮਿ੍ਤਸਰ , 5 ਜਨਵਰੀ : ਵੇਰਕਾ ਬਾਈਪਾਸ ਨੇੜੇ ਸਥਿਤ ਇਕ ਪੈਲੇਸ ਵਿੱਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਗੋਲੀਆਂ ਚਲਣ ਦੀ ਘਟਨਾ ਵਿੱਚ ‘ਆਮ ਆਦਮੀ ਪਾਰਟੀ’ ਨਾਲ ਸੰਬੰਧਿਤ ਸਰਪੰਚ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇ ਵਾਪਰੀ ਜਦੋ ਸਰਪੰਚ ਇਕ ਟੇਬਲ ਉਪਰ ਬੈਠਾ ਸੀ ਅਤੇ ਦੋ ਨੌਜਵਾਨ ਪਿਛੋ ਆਕੇ ਉਸਦੇ ਸਿਰ ਉਪਰ ਗੋਲੀਆਂ ਚਲਾ ਦਿੰਦੇ ਹਨ, ਜਿਸ ਕਾਰਨ ਉਸਦੀ ਮੌਤ ਹੋ ਜਾਂਦੀ ਹੈ।

ਇਸ ਹਾਦਸੇ ਵਿਚ ਚਸ਼ਮਦੀਦਾਂ ਮੁਤਾਬਕ ਸਮਾਗਮ ਦੌਰਾਨ ਜਦੋਂ ਸਰਪੰਚ ਝਰਮਲ ਸਿੰਘ ਮਹਿਮਾਨਾਂ ਨਾਲ ਖਾਣਾ ਖਾ ਰਹੇ ਸਨ, ਤਦੋਂ ਦੋ ਅਣਪਛਾਤੇ ਹਮਲਾਵਰ ਉਥੇ ਪਹੁੰਚੇ ਅਤੇ ਉਨ੍ਹਾਂ ‘ਤੇ ਨਿਸ਼ਾਨਾ ਸਾਧ ਕੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਸਿਰ ਵਿੱਚ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲੀਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ, ਜਿਸ ਲਈ ਛਾਪਾਮਾਰੀ ਜਾਰੀ ਹੈ।

Scroll to Top