ਘੋੜੀਆਂ ਰੱਖਣ ਦੇ ਸ਼ੌਕੀ ਮੁੰਡਿਆਂ ਨੇ ਬੈਂਕ `ਚ ਮਾਰਿਆ ਡਾਕਾ, ਲੁੱਟ ਤੋਂ ਬਾਅਦ 1 ਲੱਖ 15 ਹਜ਼ਾਰ ਦੀ ਖ਼ਰੀਦੀ ਘੋੜੀ

ਘੋੜੀਆਂ ਰੱਖਣ ਦੇ ਸ਼ੌਕੀ ਮੁੰਡਿਆਂ ਨੇ ਬੈਂਕ `ਚ ਮਾਰਿਆ ਡਾਕਾ, ਲੁੱਟ ਤੋਂ ਬਾਅਦ 1 ਲੱਖ 15 ਹਜ਼ਾਰ ਦੀ ਖ਼ਰੀਦੀ ਘੋੜੀ
ਅੰਮ੍ਰਿਤਸਰ : ਜਿ਼ਲ੍ਹਾ ਤਰਨਤਾਰਨ ਦੇ ਦੋ ਨੌਜਵਾਨਾਂ ਨੇ ਆਪਣੇ ਸ਼ੌਕ ਖ਼ਾਤਰ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧੀਨ ਆਉਂਦੇ ਐਚ. ਡੀ. ਐਫ਼. ਸੀ .ਬੈਂਕ ਵਿਚ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ 3 ਲੱਖ ਤੋਂ ਵੱਧ ਦੀ ਲੁੱਟ ਕੀਤੀ । ਇਸ ਮਾਮਲੇ ਵਿਚ ਪੁਲਸ ਨੇ ਕਾਰਵਾਈ ਕਰਦਿਆਂ ਦੋਵਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦਿਹਾਤੀ ਦੇ ਐਸ. ਐਸ. ਪੀ. ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ 20 ਦਸੰਬਰ 2024 ਨੂੰ ਅੰਮ੍ਰਿਤਸਰ ਮਹਿਤਾ ਰੋਡ ਉੱਪਰ ਐਚ. ਡੀ. ਐਫ਼. ਸੀ. ਬੈਂਕ ਵਿਚ ਦੋ ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਜਿਸ ਵਿੱਚ ਉਹਨਾਂ ਨੇ 3 ਲੱਖ 96 ਹਜ਼ਾਰ ਦੀ ਲੁੱਟ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਤੇ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਲਿਆ ਹੈ, ਜਿਨਾਂ ਦੀ ਪਛਾਣ ਲਵਪ੍ਰੀਤ ਸਿੰਘ ਅਤੇ ਗੁਰਨੂਰ ਸਿੰਘ ਦੇ ਰੂਪ ਵਿੱਚ ਹੋਈ ਹੈ । ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਕੋਲੋਂ ਇਕ ਲੱਖ ਰੁਪਏ ਨਕਦੀ, ਇਕ 32 ਬੋਰ ਦੀ ਪਿਸਤੌਲ ਅਤੇ ਪੰਜ ਜਿ਼ੰਦਾ ਰੌਂਦ ਅਤੇ ਇਕ ਕਾਰ ਅਤੇ ਦੋ ਮੋਬਾਈਲ ਫ਼ੋਨ ਵੀ ਬਰਾਮਦ ਹੋਏ ਹਨ, ਇਸ ਦੇ ਨਾਲ ਹੀ ਪੁਲਸ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਬੈਂਕ ਵਿੱਚ ਲੁੱਟ ਕਰਨ ਤੋਂ ਬਾਅਦ ਇਕ 1 ਲੱਖ 15 ਹਜ਼ਾਰ ਦੀ ਘੋੜੀ ਵੀ ਖ਼ਰੀਦੀ ਗਈ ਸੀ । ਉਹਨਾਂ ਦੱਸਿਆ ਕਿ ਇਹ ਨੌਜਵਾਨ ਘੋੜੀਆਂ ਰੱਖਣ ਦੇ ਸ਼ੌਕੀਨ ਸਨ, ਜਿਸ ਕਰ ਕੇ ਇਨ੍ਹਾਂ ਵੱਲੋਂ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਇਨ੍ਹਾਂ ਨੇ ਹੋਰ ਕਈ ਛੋਟੇ ਮੋਟੇ ਖ਼ਰਚੇ ਕੀਤੇ । ਫ਼ਿਲਹਾਲ ਪੁਲਸ ਨੇ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ 1 ਲੱਖ ਰੁਪਏ ਬਰਾਮਦ ਕੀਤੇ ਗਏ ।ਬਾਕੀ ਦੀ ਰਕਮ ਵੀ ਪੁਲਸ ਇਹਨਾਂ ਤੋਂ ਜਲਦ ਰਿਕਵਰ ਕਰ ਲਵੇਗੀ । ਪੁਲਸ ਦਾ ਕਹਿਣਾ ਕਿ ਫ਼ਿਲਹਾਲ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Leave a Comment

Your email address will not be published. Required fields are marked *

Scroll to Top