ਗੋਆ ਦੇ ਸਤਾਰੀ ਤਾਲੁਕਾ ਦੇ ਪਾਲੀ ਝਰਨੇ ਵਿਚ ਭਾਰੀ ਮੀਂਹ ਤੋਂ ਬਾਅਦ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਵਾਟਰਫਾਲ ਵਿੱਚ ਫਸੇ 80 ਸੈਲਾਨੀਆਂ ਵਿਚੋਂ 50 ਨੂੰ ਕੱਢਿਆ ਬਾਹਰ
ਪਣਜੀ, 7 ਜੁਲਾਈ : ਗੋਆ ਦੇ ਸਤਾਰੀ ਤਾਲੁਕਾ ਦੇ ਪਾਲੀ ਝਰਨੇ ਵਿਚ ਭਾਰੀ ਮੀਂਹ ਤੋਂ ਬਾਅਦ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਵਾਟਰਫਾਲ ਵਿੱਚ ਫਸੇ 80 ਸੈਲਾਨੀਆਂ ਵਿਚੋਂ 50 ਨੂੰ ਬਾਹਰ ਕੱਢ ਲਿਆ ਗਿਆ ਹੈ।ਦੱਸਣਯੋਗ ਹੈ ਕਿ ਸਤਾਰੀ ਤਾਲੁਕਾ ਦੇ ਪਾਲੀ ਝਰਨੇ ਵਿਚ ਭਾਰੀ ਮੀਂਹ ਤੋਂ ਬਾਅਦ ਪਾਣੀ ਦਾ ਪੱਧਰ ਅਚਾਨਕ ਵਧ ਗਿਆ, ਜਿਸ ਕਾਰਨ ਵੱਡੀ ਗਿਣਤੀ ਸੈਲਾਨੀ ਫਸ ਗਏ ਤੇ ਹੁਣ ਤੱਕ ਦੇ ਬਚਾਅ ਕਾਰਜਾਂ ਦੇ ਤਹਿਤ 30 ਹਾਲੇ ਵੀ ਫਸੇ ਹੋਏ ਹਨ। ਪੁਲਸ ਸੁਪਰਡੈਂਟ (ਉੱਤਰੀ) ਅਕਸ਼ਤ ਕੌਸ਼ਲ ਨੇ ਕਿਹਾ ਕਿ ਇਸ ਸਮੇਂ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੇ ਮੁਲਾਜ਼ਮਾਂ ਦੀ ਮਦਦ ਨਾਲ ਝਰਨੇ ’ਤੇ ਬਚਾਅ ਕਾਰਜ ਚੱਲ ਰਹੇ ਹਨ।