ਖੇਡਾਂ ਵਤਨ ਪੰਜਾਬ ਦੀਆਂ-ਸੀਜ਼ਨ-2

ਖੇਡਾਂ ਵਤਨ ਪੰਜਾਬ ਦੀਆਂ-ਸੀਜ਼ਨ-2

ਬਲਾਕ ਪੱਧਰੀ ਖੇਡਾਂ ‘ਚ ਵੱਡੀ ਗਿਣਤੀ ਖਿਡਾਰੀਆਂ ਨੇ ਵਹਾਇਆ ਪਸੀਨਾ

-ਐਥਲੈਟਿਕਸ, ਖੋਹ-ਖੋਹ, ਕਬੱਡੀ, ਵਾਲੀਬਾਲ, ਰੱਸਾਕਸ਼ੀ ਅਤੇ ਫੁੱਟਬਾਲ ਦੇ ਹੋਏ ਮੁਕਾਬਲੇ

-ਜ਼ਿਲ੍ਹਾ ਪੱਧਰੀ ਮੁਕਾਬਲਿਆਂ ‘ਚ ਹਿੱਸਾ ਲੈਣ ਲਈ ਖਿਡਾਰੀ ਪੋਰਟਲ ‘ਤੇ ਰਜਿਸਟਰੇਸ਼ਨ ਕਰਵਾਉਣ

ਪਟਿਆਲਾ 7 ਸਤੰਬਰ:
ਪਟਿਆਲਾ ਜ਼ਿਲ੍ਹੇ ਦੇ ਪੰਜ ਬਲਾਕਾਂ ਵਿੱਚ ਚੱਲ ਰਹੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਰੋਜ਼ਾਨਾ ਹਜ਼ਾਰਾਂ ਖਿਡਾਰੀਆਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾ ਰਹੀ ਹੈ। ਜ਼ਿਲ੍ਹੇ ਵਿੱਚ ਚੱਲ ਰਹੇ ਬਲਾਕ ਟੂਰਨਾਮੈਂਟ ਵਿੱਚ ਹਰ ਉਮਰ ਵਰਗ ਦੇ ਖਿਡਾਰੀਆਂ ਵੱਲੋਂ ਵੱਧ ਚੜ੍ਹ ਕੇ ਖੇਡਾਂ ਦੇ ਵਿੱਚ ਭਾਗ ਲਿਆ ਜਾ ਰਿਹਾ ਹੈ ਅਤੇ ਇਹ ਟੂਰਨਾਮੈਂਟ ਆਉਣ ਵਾਲੇ ਸਮੇਂ ਲਈ ਸੰਜੀਵਨੀ ਬੂਟੀ ਦਾ ਕੰਮ ਕਰੇਗਾ ਅਤੇ ਇਹ ਖੇਡਾਂ ਆਉਣ ਵਾਲੀ ਪੀੜੀ ਅਤੇ ਯੂਥ ਨੂੰ ਨਸ਼ਿਆਂ ਤੋਂ ਦੂਰ ਕਰਨ ਵਿੱਚ ਆਪਣਾ ਯੋਗਦਾਨ ਪਾਉਣਗੀਆਂ। ਇਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਨੂੰ ਵਿਭਾਗ ਵੱਲੋਂ ਰਿਫਰੈਸ਼ਮੈਂਟ ਅਤੇ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈਣ ਲਈ ਪੋਰਟਲ ਖੁੱਲ੍ਹਾ ਹੈ ਅਤੇ ਖਿਡਾਰੀ ਜ਼ਿਲ੍ਹਾ ਖੇਡਾਂ ਵਿੱਚ ਭਾਗ ਲੈਣ ਲਈ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।
ਉਨ੍ਹਾਂ ਅੱਜ ਹੋਏ ਮੁਕਾਬਲਿਆਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਅੱਜ ਬਲਾਕ ਪਟਿਆਲਾ ਦਿਹਾਤੀ ਐਥਲੈਟਿਕਸ ਦੇ 800 ਮੀਟਰ ਦੋੜ ਵਿੱਚ ਅੰਡਰ 31-40 ਉਮਰ ਵਰਗ ਵਿੱਚ ਕਮਲਦੀਪ ਸਿੰਘ ਨੇ 2:56.00 ਮਿੰਟਾਂ ਵਿੱਚ ਦੋੜ ਕੇ ਪਹਿਲਾ ਸਥਾਨ, ਕਮਲਪ੍ਰੀਤ ਸਿੰਘ ਨੇ 3:06.46 ਮਿੰਟਾਂ ਵਿੱਚ ਦੂਜਾ ਸਥਾਨ ਅਤੇ ਸੰਦੀਪ ਸਿੰਘ ਨੇ 3:14.27 ਮਿੰਟਾਂ ਵਿੱਚ ਦੋੜ ਪੂਰੀ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਦੋੜ ਅੰਡਰ-17 ਉਮਰ ਵਰਗ ਵਿੱਚ ਤਰਨਵੀਰ ਸਿੰਘ ਨੇ 2:29.37 ਮਿੰਟਾਂ ਵਿੱਚ ਪਹਿਲਾ ਅਤੇ ਰੁਦਰਕਸ਼ ਛਾਬੜਾ ਨੇ 2:33.07 ਮਿੰਟਾਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਉਮਰ ਵਰਗ ਦੇ 800 ਮੀਟਰ ਈਵੈਂਟ ਵਿੱਚ ਗੁਰਿੰਦਰ ਸਿੰਘ ਨੇ 2:20.70 ਮਿੰਟਾਂ ਵਿੱਚ ਪਹਿਲਾਂ ਸਥਾਨ ਅਤੇ ਉਮੇਸ਼ ਸਿੰਘ ਨੇ 2:22.50 ਮਿੰਟਾਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲੇ ਸ਼ਾਨਦਾਰ ਰਹੇ। ਇਸ ਵਿੱਚ ਸੀਨੀਅਰ ਲੜਕੀਆਂ ਦੇ ਮੁਕਾਬਲਿਆਂ ਵਿੱਚ ਸ਼ਹੀਦ ਊਧਮ ਸਿੰਘ ਕਲੱਬ ਅਜਨੋਦਾ ਕਲਾਂ ਨੇ ਸਰਕਾਰੀ ਫਿਜ਼ੀਕਲ ਕਾਲਜ ਪਟਿਆਲਾ ਨੂੰ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਨਿਊ ਮਾਲਵਾ ਪਬਲਿਕ ਸਕੂਲ ਸਿਮਬਰੋ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਜੂਮਾਜਰਾ ਨੂੰ ਮਾਤ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਡੀ.ਐਸ.ਪੀ. ਪੁਨੀਤ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਬਲਾਕ ਸ਼ੰਭੂ ਕਲਾਂ ਦੇ ਵਾਲੀਬਾਲ ਵਿੱਚ ਅੰਡਰ-14 ਉਮਰ ਵਰਗ ਵਿੱਚ ਸਫਤਪੁਰ ਨੇ ਭੇਡਵਾਲ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਅੰਡਰ-17 ਵਿੱਚ ਭੇਡਵਾਲ ਨੇ ਸਫਤਪੁਰ ਨੂੰ ਮਾਤ ਦੇ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਅਤੇ ਜਲਾਣਾ ਤੀਜੇ ਸਥਾਨ ਤੇ ਰਿਹਾ। ਅੰਡਰ-21 ਵਿੱਚ ਜਲਣਾ ਨੇ ਪਬਰੀ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਸਟਾਈਲ ਲੜਕਿਆਂ ਵਿੱਚ ਅੰਡਰ-21 ਦੇ ਮੁਕਾਬਲਿਆਂ ਵਿੱਚ ਤੇਪਲਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੰਭੂ ਕਲਾਂ ਨੂੰ ਹਰਾ ਕੇ ਪਹਿਲਾ ਸਥਾਨ ਅਤੇ ਸ.ਸ.ਸ.ਸਕੂਲ ਭੇਡਵਾਲ ਤੀਜੇ ਸਥਾਨ ਤੇ ਰਿਹਾ। ਅੰਡਰ-17 ਉਮਰ ਵਰਗ ਵਿੱਚ ਸ.ਸ.ਸ.ਸਕੂਲ ਸ਼ੰਭੂ ਕਲਾਂ ਨੇ ਸ.ਸ.ਸ.ਸਕੂਲ ਤੇਪਲਾ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਉਮਰ ਵਰਗ ਵਿੱਚ ਸ਼ੰਭੂ ਕਲਾਂ ਨੇ ਚਮਾਰੂ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਟੱਗ ਆਫ਼ ਵਾਰ ਦੇ ਮੁਕਾਬਲਿਆਂ ਵਿੱਚ ਅੰਡਰ-21 ਉਮਰ ਵਰਗ ਲੜਕੀਆਂ ਵਿੱਚ ਤੇਪਲਾ ਨੇ ਭੱਬਰੀ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ-21 ਲੜਕਿਆਂ ਵਿੱਚ ਭੱਬਰੀ ਨੇ ਸ਼ੰਭੂ ਕਲਾਂ ਨੂੰ ਹਰਾ ਕੇ ਪਹਿਲਾ ਅਤੇ ਤੇਪਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੰਭੂ ਕਲਾ ਬਲਜੀਤ ਕੌਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਬਲਾਕ ਘਨੌਰ ਵਿਖੇ ਫੁੱਟਬਾਲ ਦੇ ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਹਰਪਾਲਪੁਰ ਨੇ ਅਜਰਾਵਰ ਸਕੂਲ ਨੂੰ 1-0 ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ਵਿੱਚ ਅਜਰਾਵਰ ਸਕੂਲ ਨੂੰ ਸਿੰਘਪੁਰਾ ਸਕੂਲ ਤੋ 0-2 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਇਸੇ ਤਰਾਂ ਮਾਈਲਸਟੋਨ ਸਕੂਲ ਘਨੌਰ ਨੇ ਸ.ਸ.ਸ ਚੱਪੜ ਨੂੰ 3-2 ਨਾਲ ਹਰਾਇਆ। ਅੰਡਰ-17 ਲੜਕੀਆਂ ਵਿੱਚ ਸਿੰਘਪੁਰਾ ਸਕੂਲ ਚੱਪੜ ਨੇ ਹਰਪਾਲਪੁਰ ਸਕੂਲ ਨੂੰ 1-0 ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸ਼ੂਟਿੰਗ ਦੇ ਅੰਡਰ-21 ਉਮਰ ਵਰਗ ਵਿੱਚ ਲੜਕਿਆਂ ਦੇ ਮੁਕਾਬਲਿਆਂ ਵਿੱਚ ਜੰਡ ਮੰਗੋਲੀ ਨੇ ਉਠਸਰ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸਮੈਸਿੰਗ ਵਿੱਚ ਸਿਧਾਰਸੀ ਨੇ ਕਪੂਰੀ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਨੈਸ਼ਨਲ ਸਟਾਈਲ ਕਬੱਡੀ ਲੜਕੀਆਂ ਦੇ ਅੰਡਰ-14 ਉਮਰ ਵਰਗ ਵਿੱਚ ਕਾਂਸੀਕਲਾਂ ਨੇ ਮੰਡੋਲੀ ਨੂੰ ਹਰਾ ਕੇ ਪਹਿਲਾ ਸਥਾਨ, ਅੰਡਰ-17 ਵਿੱਚ ਉਲਾਣਾ ਨੇ ਮੰਡੋਲੀ ਨੂੰ ਹਰਾ ਕੇ ਪਹਿਲਾ ਸਥਾਨ ਅਤੇ ਅੰਡਰ-20 ਵਿੱਚ ਯੂਥ ਭਲਾਈ ਕਲੱਬ ਕਾਂਸੀ ਨੇ ਯੂਨੀਵਰਸਿਟੀ ਕਾਲਜ ਘਨੌਰ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਸਟਾਈਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਅੰਡਰ-14 ਉਮਰ ਵਰਗ ਵਿੱਚ ਕਾਂਸੀ ਕਲਾਂ ਨੇ ਮਿਡਲ ਸਕੂਲ ਮੰਡੋਲੀ ਨੂੰ ਹਰਾ ਕੇ ਪਹਿਲਾ ਸਥਾਨ ਅਤੇ ਅੰਡਰ-17 ਵਿੱਚ ਉਲਾਣਾ ਨੇ ਬਸੋਰ ਸੈਂਟਰ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਡਾਇਰੈਕਟਰ ਸਪੋਰਟਸ ਪੰਜਾਬੀ ਯੂਨੀਵਰਸਿਟੀ ਅਜੀਤਾ ਅਤੇ ਪ੍ਰਿੰਸੀਪਲ ਸਰਕਾਰੀ ਐਮੀਨੈਂਸ ਸਕੂਲ ਮੰਡੋਰ ਜਸਪਾਲ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਬਲਾਕ ਭੁਨਰਹੇੜੀ ਵਿਖੇ ਐਥਲੈਟਿਕਸ ਦੇ 60 ਮੀਟਰ ਈਵੈਂਟ ਲੜਕਿਆਂ ਵਿੱਚ ਆਰਿਅਨ ਕੁਮਾਰ ਨੇ ਪਹਿਲਾ ਅਤੇ ਪ੍ਰਭਜੋਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 60 ਮੀਟਰ ਲੜਕੀਆਂ ਵਿੱਚ ਸੁਪ੍ਰੀਤ ਕੌਰ ਨੇ ਪਹਿਲਾ ਅਤੇ ਗੁਰਲੀਨ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਦੇ 100 ਮੀਟਰ ਵਿੱਚ ਕਰਨਵੀਰ ਸਿੰਘ ਨੇ ਪਹਿਲਾਂ ਅਤੇ ਸਮੀਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਦੇ 100 ਮੀਟਰ ਵਿੱਚ ਜੈਸਮੀਨ ਨੇ ਪਹਿਲਾ ਅਤੇ ਗਗਨਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਦੇ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਸੇਂਟ ਮਾਇਕਲ ਸਕੂਲ ਨੇ ਦੁੱਧਨ ਸਾਧਾਂ ਨੂੰ ਹਰਾਇਆ ਅਤੇ ਮਾਤਾ ਗੁਜਰੀ ਨੇ ਮਹਿੰਦੀਪੁਰ ਨੂੰ ਮਾਤ ਦਿੱਤੀ। ਅੰਡਰ-17 ਦੇ ਮੁਕਾਬਲਿਆਂ ਵਿੱਚ ਦੁੱਧਣ ਸਾਧਾ ਨੇ ਮਹਿੰਦੀਪੁਰ ਨੂੰ, ਸੇਂਟ ਮਾਇਕਲ ਨੇ ਮਹਿਲ ਕਲਾਂ ਨੂੰ, ਨੈਨ ਕਲਾਂ ਨੇ ਟੈਗੋਰ ਸਕੂਲ ਨੂੰ ਅਤੇ ਬਿਨਜਲ ਨੇ ਹਡਾਣਾ ਨੂੰ ਮਾਤ ਦੇ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ।

Leave a Comment

Your email address will not be published. Required fields are marked *

Scroll to Top