ਪਟਿਆਲਾ, 23 ਨਵੰਬਰ 2025 : – ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਸ.ਹਰਚੰਦ ਸਿੰਘ ਬਰਸਟ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਨਾਲ ਹਰ ਪੱਧਰ ਤੇ ਕੀਤੇ ਜਾ ਰਹੇ ਵਿਤਕਰਿਆਂ ਦੀ ਸਖਤ ਨਿਖੇਧੀ ਕੀਤੀ ਹੈ। ਪਹਿਲਾਂ ਪੰਜਾਬ ਯੂਨੀਵਰਸਿਟੀ ਤੇ ਸਿੱਧਾ ਕਬਜਾ ਕਰਨ ਅਤੇ ਉੱਥੇ ਚਲੀ ਆ ਰਹੀ ਸੈਨਿਟ ਨੂੰ ਖਤਮ ਕਰਨ ਦੀਆਂ ਚਾਲਾ ਚਲਦੇ ਹੋਏ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਗਲਤ ਆਦੇਸ਼ ਜਾਰੀ ਕੀਤੇ।
ਪੰਜਾਬ ਦੇ ਨੌਜਵਾਨਾਂ ਅਤੇ ਪੰਜਾਬ ਹਿਤੇਸ਼ੀ ਲੋਕਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ਾ ਕਾਰਨ ਪਿਛੇ ਮੁੱੜਨਾ ਪਿਆ। ਹੁਣ ਦੁਬਾਰਾ ਫਿਰ ਲੋਕ ਸਭਾ ਵਿੱਚ ਸੰਵਿਧਾਨ ਸੋਧ ਕਰਕੇ ਪੂਰੇ ਚੰਡੀਗੜ੍ਹ ਸ਼ਹਿਰ ਉੱਤੇ ਹੀ ਕਬਜਾ ਕਰਨ ਦੀ ਨੀਤੀ ਨਾਲ ਨਵਾਂ ਸੰਵਿਧਾਨਿਕ ਸੋਧ ਬਿੱਲ ਲਿਆ ਕੇ ਹਥਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋਂ ਕਿ ਭਾਰਤ ਦੇ ਸੰਘੀ ਢਾਂਚੇ ਦਾ ਨਿਰਾਦਰ ਹੈ ਅਤੇ ਸੰਵਿਧਾਨ ਦੀ ਉਲੰਘਣਾ ਹੈ।
ਇੱਥੇ ਹੀ ਬਸ ਨਹੀ ਇਸ ਤੋਂ ਪਹਿਲਾਂ ਵੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਰੂਰਲ ਡਿਵੈਲਪਮੇਂਟ ਫੰਡ ਦਾ 8500 ਕਰੋੜ ਰੁਪਏ ਤੋਂ ਵੱਧ ਦਾ ਪੈਸਾ ਰੋਕ ਕੇ ਪੰਜਾਬ ਦੇ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਰੋੜਾ ਅਟਕਾਇਆ ਜਾ ਰਿਹਾ ਹੈ ਕਿਉਂਕਿ ਰੂਰਲ ਡਿਵੈਲਪਮੇਂਟ ਫੰਡ ਪੰਜਾਬ ਦੇ ਲੋਕਾਂ ਦੀਆਂ ਜਿਨਸਾਂ ਵਿਕਨ ਤੇ ਹੀ ਕੱਟਿਆ ਗਿਆ ਹੈ। ਇਸ ਨੂੰ ਰੋਕ ਕੇ ਭਾਰਤੀ ਜਨਤਾ ਪਾਰਟੀ ਜਿੱਥੇ ਮੰਡੀ ਸਿਸਟਮ ਨੂੰ ਖਤਮ ਕਰਨਾ ਚਾਹੁੰਦੀ ਹੈ ਉਥੇ ਪੰਜਾਬ ਨੂੰ ਵੀ ਆਰਥਿਕ ਤੋਰ ਤੇ ਬਰਬਾਦ ਕਰਨਾ ਚਾਹੁੰਦੀ ਹੈ।
ਇਸ ਦੇ ਨਾਲ ਹੀ ਹੈਲਥ ਮਿਸ਼ਨ ਵਰਗੀਆਂ ਸਕੀਮਾਂ ਦਾ ਪੈਸਾ ਵੀ ਸਹੀ ਢੰਗ ਨਾਲ ਨਹੀ ਦਿੱਤਾ ਜਾ ਰਿਹਾ। ਕੇਂਦਰ ਵੱਲੋਂ ਜੋਂ ਪੰਜਾਬ ਨੂੰ ਆਰਥਿਕ ਮਦਦ ਮਿਲਣੀ ਚਾਹੀਦੀ ਹੈ ਕੇੰਦਰ ਸਰਕਾਰ ਵੱਲੋਂ ਨਹੀ ਦਿੱਤੀ ਜਾ ਰਹੀ। ਕੇਂਦਰ ਦੇ ਅੰਨ ਭੰਡਾਰਾਂ ਵਿੱਚ ਪੰਜਾਬ ਦਾ 45-55 % ਯੋਗਦਾਨ ਹੈ। ਜਿਹੜਾ ਕਿ ਪੰਜਾਬੀਆਂ ਦੀ ਸਖਤ ਮਿਹਨਤ, ਉਪਜਾਉ ਧਰਤੀ ਅਤੇ ਪੰਜਾਬ ਦੇ ਪਾਣੀਆਂ ਨੂੰ ਬਰਬਾਦ ਕਰਕੇ ਪੈਦਾ ਕੀਤਾ ਜਾਂਦਾ ਹੈ। ਇਸ ਦੇ ਬਦਲੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਪੂਰਾ ਮੁੱਲ ਨਹੀ ਦਿੰਦੀ।
ਇਥੇ ਹੀ ਬਸ ਨਹੀਂ ਪੰਜਾਬ ਵਿੱਚ ਆਏ ਹੜਾਂ ਕਾਰਨ ਕੇਂਦਰ ਸਰਕਾਰ ਨੇ ਹਾਲੇ ਤੱਕ ਕੋਈ ਆਰਥਿਕ ਮਦਦ ਨਹੀ ਕੀਤੀ। ਪੰਜਾਬ ਦੀ ਲੱਖਾਂ ਏਕੜ ਫਸਲ ਬਰਬਾਦ ਹੋ ਗਈ, ਹਜ਼ਾਰਾ ਲੋਕਾਂ ਦੇ ਘਰ ਢਹਿ ਗਏ, ਸੜਕਾਂ ਅਤੇ ਪੁੱਲ ਟੁੱਟ ਗਏ, ਮਾਲ ਅਤੇ ਭਾਰੀ ਜਾਨੀ ਨੁਕਸਾਨ ਹੋਇਆ ਪਰੰਤੂ ਕੇਂਦਰ ਦੀ ਭਾਜਪਾ ਸਰਕਾਰ ਨੂੰ ਕੋਈ ਦਰਦ ਨਹੀ ਆਇਆ। ਐਲਾਨ ਕੀਤਾ ਗਿਆ 1600 ਕਰੋੜ ਰੁਪਿਆਂ ਵੀ ਪੰਜਾਬ ਨੂੰ ਅਜੇ ਤੱਕ ਨਹੀ ਦਿੱਤਾ ਗਿਆ। ਜਦੋਂ ਕਿ ਦੂਜੇ ਸੂਬਿਆਂ ਵਿੱਚ ਜਿਵੇਂ ਕਿ ਕੇਰਲਾ, ਬਿਹਾਰ, ਮਹਾਂਰਾਸ਼ਟਰਾ, ਮੱਧ ਪ੍ਰੇਦਸ਼ ਵਰਗੇ ਸੂਬਿਆਂ ਵਿੱਚ ਹੜ੍ਹ ਆਉਂਦੇ ਹਨ ਜਾਂ ਕੁਦਰਤੀ ਆਫਤ ਆਉਂਦੀ ਹੈ ਤਾ ਤੁਰੰਤ ਵੱਡਾ ਪੈਕਜ ਡਿਜ਼ਾਸਟਰ ਮੈਨੇਜਮੈਂਟ ਵੱਲੋਂ ਦਿੱਤਾ ਜਾਂਦਾ ਹੈ ਤੇ ਹਰ ਤਰਾਂ ਦੀ ਮਦਦ ਕੀਤੀ ਜਾਂਦੀ ਹੈ ਫਿਰ ਪੰਜਾਬ ਨਾਲ ਇਹ ਧੱਕਾ ਅਤੇ ਬੇਇਨਸਾਫੀ ਕਿਉ?
ਇਸ ਤੋਂ ਪਹਿਲਾਂ ਕੇਂਦਰ ਵਿੱਚ ਕਾਂਗਰਸ ਸਰਕਾਰ ਹੁੰਦੇ ਹੋਏ ਵੀ ਪੰਜਾਬ ਦੀ ਆਰਥਿਕਤਾ ਨੂੰ ਬਰਬਾਦ ਕਰਨ, ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਾ ਦੇਣ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਖਤਮ ਕਰਨ ਵਿੱਚ ਕਾਂਗਰਸ ਵੱਲੋਂ ਕੋਈ ਕਸਰ ਨਹੀ ਛੱਡੀ ਗਈ। ਚੰਡੀਗੜ੍ਹ ਜੋਂ ਕਿ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਪਿੰਡਾ ਨੂੰ ਉਜਾੜ ਕੇ ਬਣਾਇਆ ਗਿਆ ਹੈ ਹਰ ਪੱਖੋਂ ਪੰਜਾਬ ਦਾ ਹੱਕ ਹੈ। ਕਾਂਗਰਸ ਪਾਰਟੀ ਨੇ ਲੰਮੇ ਸਮੇਂ ਤੋਂ ਇਹ ਮਸਲੇ ਲਮਕਮੀ ਅਵਸਥਾਂ ਵਿੱਚ ਰੱਖੇ ਹਨ ਤੇ ਕਦੇ ਵੀ ਪੰਜਾਬੀਆਂ ਨੂੰ ਇਸ ਦਾ ਮਾਣ ਨਹੀ ਦਿੱਤਾ। ਧੱਕੇ ਨਾਲ ਪੰਜਾਬ ਦਾ ਪਾਣੀ ਲੁੱਟਣ ਲਈ ਆਦੇਸ਼ ਜਾਰੀ ਕੀਤੇ ਗਏ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਤੋਂ ਦਬਾ ਪਾ ਕੇ ਪੰਜਾਬ ਦੇ ਹੱਕਾ ਲਈ ਪਾਈ ਪਟੀਸ਼ਨ ਵੀ ਵਾਪਿਸ ਕਰਵਾਈ ਗਈ।
ਸ੍ਰੀ ਦਰਬਾਰ ਸਾਹਿਬ ਅਤੇ ਪੰਜਾਬੀਆਂ ਤੇ ਹਮਲੇ ਵੀ ਕਾਂਗਰਸ ਸਰਕਾਰ ਦੀਆਂ ਗਲਤ ਨਿਤੀਆਂ ਦਾ ਪ੍ਰਗਟਾਵਾਂ ਹੀ ਹੈ। ਪੂਰੇ ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਵਿੱਚ ਵੀ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ।
ਅੱਜ ਭਾਜਪਾ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਸਭਿੱਆਚਾਰ ਨੂੰ ਖਤਮ ਕਰਨ ਲਈ ਕਾਂਗਰਸ ਵਾਲੇ ਹੱਥਕੰਡੇ ਹੀ ਅਪਨਾ ਰਹੀ ਹੈ। ਪੰਜਾਬ ਦੇ ਲੋਕ ਨਾ ਪਹਿਲਾਂ ਕਦੇ ਕਿਸੇ ਜਬਰ ਜੁਲਮ ਅੱਗੇ ਝੁੱਕੇ ਅਤੇ ਨਾ ਹੀ ਹੁਣ ਝੁੱਕਣਗੇ। ਕੇਂਦਰ ਦੀ ਭਾਰਤੀ ਜਨਤਾ ਪਾਰਟੀ ਨੂੰ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਪੰਜਾਬ ਪ੍ਰਤੀ ਵਿਤਕਰੇ ਕਰਨ ਵਾਲੀ ਕਾਂਗਰਸ ਦਾ ਹਸ਼ਰ ਵੇਖੇ, ਜੇਕਰ ਤੁਸੀ ਨੀ ਇਸੇ ਰਾਹ ਤੇ ਤੁਰੋਗੇ ਤਾਂ ਤੁਹਾਡਾ ਹਸ਼ਰ ਵੀ ਕਾਂਗਰਸ ਵਾਲਾ ਹੀ ਹੋਵੇਗਾ।
ਅੱਜ ਭਾਜਪਾ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਸਭਿੱਆਚਾਰ ਨੂੰ ਖਤਮ ਕਰਨ ਲਈ ਕਾਂਗਰਸ ਵਾਲੇ ਹੱਥਕੰਡੇ ਹੀ ਅਪਨਾ ਰਹੀ ਹੈ। ਪੰਜਾਬ ਦੇ ਲੋਕ ਨਾ ਪਹਿਲਾਂ ਕਦੇ ਕਿਸੇ ਜਬਰ ਜੁਲਮ ਅੱਗੇ ਝੁੱਕੇ ਅਤੇ ਨਾ ਹੀ ਹੁਣ ਝੁੱਕਣਗੇ। ਕੇਂਦਰ ਦੀ ਭਾਰਤੀ ਜਨਤਾ ਪਾਰਟੀ ਨੂੰ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਪੰਜਾਬ ਪ੍ਰਤੀ ਵਿਤਕਰੇ ਕਰਨ ਵਾਲੀ ਕਾਂਗਰਸ ਦਾ ਹਸ਼ਰ ਵੇਖੇ, ਜੇਕਰ ਤੁਸੀ ਨੀ ਇਸੇ ਰਾਹ ਤੇ ਤੁਰੋਗੇ ਤਾਂ ਤੁਹਾਡਾ ਹਸ਼ਰ ਵੀ ਕਾਂਗਰਸ ਵਾਲਾ ਹੀ ਹੋਵੇਗਾ।