ਕੇਂਦਰ ਕੀਤੇ ਗੈਰ ਕਾਨੂੰਨੀ ਖਾਤਿਆਂ ਬਾਰੇ ਦਿਸ਼ਾ-ਨਿਰਦੇਸ਼ ਜਾਰੀ

ਕੇਂਦਰ ਕੀਤੇ ਗੈਰ ਕਾਨੂੰਨੀ ਖਾਤਿਆਂ ਬਾਰੇ ਦਿਸ਼ਾ-ਨਿਰਦੇਸ਼ ਜਾਰੀ
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਈਬਰ ਧੋਖਾਧੜੀ ਕਰਨ ਵਾਲੇ ਕੌਮਾਂਤਰੀ ਗਰੋਹਾਂ ਦੇ ਗੈਰ ਕਾਨੂੰਨੀ ਗੇਟਵੇਅ ਭੁਗਤਾਨਾਂ ਬਾਰੇ ਅਲਰਟ ਜਾਰੀ ਕੀਤਾ ਹੈ ਜੋ ਮਿਊਲ ਖਾਤਿਆਂ (ਗੈਰ ਕਾਨੂੰਨੀ ਢੰਗ ਨਾਲ ਆਨਲਾਈਨ ਪੈਸੇ ਦਾ ਲੈਣ ਦੇਣ ਕਰਨ ਵਾਲੇ ਖਾਤੇ) ਦੀ ਵਰਤੋਂ ਕਰਕੇ ਲੋਕਾਂ ਤੋਂ ਆਨਲਾਈਨ ਪੈਸੇ ਠੱਗਦੇ ਹਨ ਤੇ ਇਨ੍ਹਾਂ ਖਾਤਿਆਂ ਦੀ ਵਰਤੋਂ ਮਨੀ ਲਾਂਡਰਿੰਗ ਲਈ ਕੀਤੀ ਜਾਂਦੀ ਹੈ । ਅਧਿਕਾਰੀਆਂ ਨੇ ਕਿਹਾ ਕਿ ਹਾਲ ਹੀ ਵਿਚ ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਿੱਚ ਪੁਲਸ ਛਾਪਿਆਂ ਵਿਚ ਪਤਾ ਲੱਗਿਆ ਕਿ ਇਸ ਗਰੋਹ ਨੇ ਕਈ ਮਿਊਲ ਖਾਤੇ ਤੇ ਹੋਰਾਂ ਦੇ ਨਾਂ ’ਤੇ ਬਣਾਏ ਖਾਤਿਆਂ ਦੀ ਵਰਤੋਂ ਕਰ ਕੇ ਗੈਰ ਕਾਨੂੰਨੀ ਢੰਗ ਨਾਲ ਡਿਜੀਟਲ ਪੇਅਮੈਂਟ ਗੇਟਵੇਅ ਬਣਾਏ ਹਨ ਜਿਨ੍ਹਾਂ ਜ਼ਰੀਏ ਕਾਲੇ ਧਨ ਦਾ ਲੈਣ ਦੇਣ ਕੀਤਾ ਜਾਂਦਾ ਹੈ । ਇਹ ਗੇਟਵੇਅ ਪੀਸ ਪੇਅ, ਆਰ. ਟੀ. ਐਕਸ ਪੇਅ, ਪੋਕੋ ਪੇਅ ਤੇ ਆਰਪੀਪੇਅ ਆਦਿ ਹਨ ।

Leave a Comment

Your email address will not be published. Required fields are marked *

Scroll to Top