ਮਾਮਲਾ ਕੂੜੇ ਦੇ ਢੇਰਾਂ ਦਾ
ਕੁੜੇ ਦੇ ਖੁੱਲੇ ਵਿਚ ਲੱਗੇ ਢੇਰਾਂ ਕਾਰਨ ਮੋਹਾਲੀ ਹੁੰਦਾ ਜਾ ਰਿਹਾ ਮੁਹਾਲ
ਮੋਹਾਲੀ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਪਿੱਠ ਲਗਾਉਣ ਵਾਲੇ ਸ਼ਹਿਰ ਮੋਹਾਲੀ ਵਿਚ ਹਾਲ ਦੀ ਘੜੀ ਕੂੜੇ ਦੇ ਢੇਰ ਹੀ ਢੇਰ ਥਾਂ ਥਾਂ ਤੇ ਖੁੱਲ੍ਹੇ ਵਿਚ ਦੇਖਣ ਨੂੰ ਮਿਲ ਰਹੇ ਹਨ, ਜਿਸ ਨਾਲ ਮੋਹਾਲੀ ਦੀ ਖੂਬਸੂਰਤੀ ਨੂੰ ਜਿਥੇ ਦਾਗ ਲੱਗ ਰਿਹਾ ਹੈ, ਉਥੇ ਹੀ ਗਮਾਡਾ ਤੇ ਨਗਰ ਕੌਂਸਲ ਅਧਿਕਾਰੀਆਂ ਦੀ ਕਾਰਗੁਜ਼ਾਰੀ ਵੀ ਦੇਖਣਯੋਗ ਹੈ। ਉਕਤ ਸਮੁੱਚੇ ਹਾਲ ਸਬੰਧੀ ਦੁੱਖ ਪ੍ਰਗਟ ਕਰਦਿਆਂ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੋਹਾਲੀ ਸ਼ਹਿਰ ਦੀ ਹਰ ਸੜਕ ਡੰਪਿੰਗ ਗਰਾਉਂਡ ਬਣ ਚੁੱਕੀ ਹੈ ਅਤੇ ਇਸਦਾ ਨਤੀਜਾ ਮੋਹਾਲੀ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਉਕਤ ਹਾਲਾਤਾਂ ਸਬੰਧੀ ਕਈ ਪੱਤ ਮੁੱਖ ਮੰਤਰੀ ਪੰਜਾਬ ਅਤੇ ਗਮਾਡਾ ਅਧਿਕਾਰੀਆਂ ਨੂੰ ਲਿਖੇ ਜਾ ਚੁੱਕੇ ਸਨ।