ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਮੰਤਰੀ ਦੀ ਤਿੱਖੀ ਬਹਿਸ ਦੀ ਵੀਡਿਓ ਹੋਈ ਵਾਇਰਲ

ਦਿੱਲੀ, 13 ਸਤੰਬਰ : ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਅਤੇ ਉੱਤਰ ਪ੍ਰਦੇਸ ਦੇ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਵਿਚਕਾਰ ਤਿਖੀ ਬਹਿਸ ਦੀ ਵੀਡਿਓ ਵਾਇਰਲ ਹੋਣ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਕੇਂਦਰੀ ਯੋਜਨਾਵਾਂ ਦੀ ਇੱਕ ਉੱਚ-ਪੱਧਰੀ ਸਮੀਖਿਆ ਬੈਠਕ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਉੱਤਰ ਪ੍ਰਦੇਸ਼ ਦੇ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਵਿਚਕਾਰ ਤਿੱਖੀ ਬਹਿਸ ਹੋਈ।

ਇਹ ਬਹਿਸ ਉਦੋਂ ਹੋਈ ਜਦੋਂ ਮੰਤਰੀ ਨੂੰ ਦੱਸਿਆ ਗਿਆ ਕਿ ਮੈਂਬਰਾਂ ਨੂੰ ਬੋਲਣ ਤੋਂ ਪਹਿਲਾਂ ਪ੍ਰਧਾਨ ਦੀ ਇਜਾਜ਼ਤ ਲੈਣੀ ਚਾਹੀਦੀ ਹੈ। 11 ਸਤੰਬਰ ਨੂੰ ਹੋਈ ਇਸ ਬੈਠਕ ਦੀ ਬਹਿਸ ਦਾ ਇੱਕ ਵੀਡੀਓ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਇਹ ਘਟਨਾ ਡਿਸਟ੍ਰਿਕਟ ਡਿਵੈਲਪਮੈਂਟ ਕੋਆਰਡੀਨੇਸ਼ਨ ਐਂਡ ਮੋਨੀਟਰਿੰਗ ਕਮੇਟੀ (DISHA) ਦੀ ਬੈਠਕ ਦੌਰਾਨ ਵਾਪਰੀ ਹੈ। ਬੈਠਕ ਵਿੱਚ ਅਮੇਠੀ ਦੇ ਸੰਸਦ ਮੈਂਬਰ ਅਤੇ DISHA ਦੇ ਸਹਿ-ਚੇਅਰਪਰਸਨ ਕਿਸ਼ੋਰੀ ਲਾਲ ਸ਼ਰਮਾ, ਕਈ ਵਿਧਾਇਕ ਅਤੇ ਬਲਾਕ ਮੁਖੀ ਵੀ ਮੌਜੂਦ ਸਨ, ਜੋਕਿ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Scroll to Top