ਨਵੀਂ ਦਿੱਲੀ, 3 ਮਾਰਚ : ਬੀਤੇ ਕੁੱਝ ਦਿਨ ਪਹਿਲਾਂ ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਵਿੱਚ ਗੈਂਗਸਟਰ ਲਾਰੇਸ ਬਿਸ਼ਨੋਈ ਦੀ ਕਾਨੂੰਨੀ ਟੀਮ ਉੱਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੂੰ ਅਹਿਮ ਕਾਮਯਾਬੀ ਹਾਸਲ ਹੋਈ ਹੈ। ਉੱਤਰੀ ਜ਼ਿਲ੍ਹੇ ਦੀ ਵਿਸ਼ੇਸ਼ ਸਟਾਫ਼ ਟੀਮ ਨੇ ਇਸ ਘਟਨਾ ਨਾਲ ਸੰਬੰਧਿਤ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।
ਪੁਲਸ ਅਧਿਕਾਰੀਆਂ ਵਲੋ ਗ੍ਰਿਫ਼ਤਾਰ ਸ਼ਖ਼ਸ ਦੀ ਪਛਾਣ ਰੋਹਿਤ ਸੋਲੰਕੀ ਵਜੋਂ ਹੋਈ ਹੈ, ਜੋਕਿ ਗੈਂਗਸਟਰ ਰੋਹਿਤ ਗੋਦਾਰਾ ਗੈਂਗ ਦਾ ਸਰਗਰਮ ਮੈਂਬਰ ਹੈ ਅਤੇ ਘਟਨਾ ਵਿੱਚ ਉਸਦੀ ਭੂਮਿਕਾ ਮਹੱਤਵਪੂਰਨ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰੋਹਿਤ ਸੋਲੰਕੀ ਤੋਂ ਗਹਿਰਾਈ ਨਾਲ ਪੁੱਛਗਿੱਛ ਜਾਰੀ ਹੈ। ਬਾਕੀ ਸ਼ੱਕੀ ਵਿਅਕਤੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।