ਕਮਲ ਕੌਰ ਭਾਬੀ ਕਤਲ ਕੇਸ ਵਿਚ ਦੋ ਨਿਹੰਗ ਸਿੰਘਾਂ ਖਿਲਾਫ ਦੋਸ਼ ਤੈਅ

ਚੰਡੀਗੜ, 25 ਅਕਤੂਬਰ : ਸੋਸਲ ਮੀਡੀਆ ਉਪਰ ਰੀਲਾਂ ਪਾਉਣ ਲਈ ਮਸ਼ਹੂਰ ਕਮਲ ਕੌਰ ਭਾਬੀ ਕਤਲ ਕੇਸ ਵਿਚ ਹੁਣ ਤਾਜਾ ਅਪਡੇਟ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਬਠਿੰਡਾ ਪੁਲਸਵਲੋ ਹੁਣ ਚਲਾਨ ਪੇਸ ਕਰਨ ਤੋ ਬਾਅਦ ਜਿਲਾ ਅਦਾਲਤ ਵਲੋ ਦੋਸ ਤਹਿਤ ਗ੍ਰਿਫਤਾਰ ਕੀਤੇ ਨਿਹੰਗ ਸਿੰਘਾਂ ਵਿਰੁੱਧ ਦੋਸ਼ ਤੈਅ ਕਰ ਦਿਤੇ ਗਏ ਹਨ।

ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ’ਤੇ ਕਮਲ ਕੌਰ ਭਾਬੀ ਦੇ ਨਾਮ ਨਾਲ ਮਕਬੂਲ ਕੰਚਨ ਕੁਮਾਰੀ ਦੇ ਸਨਸਨੀਖੇਜ਼ ਕਤਲ ਮਾਮਲੇ ਵਿੱਚ ਜਿਲ੍ਹਾ ਅਦਾਲਤ ਨੇ ਕਤਲ ਦੇ ਦੋਸ਼ਾਂ ਹੇਠ ਗ੍ਰਿਫਤਾਰ ਦੋ ਨਿਹੰਗ ਸਿੰਘਾਂ ਜਸਪ੍ਰੀਤ ਸਿੰਘ ਤੇ ਨਿਮਰਜੀਤ ਸਿੰਘ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ।

ਐਡੀਸ਼ਨਲ ਜਿਲ੍ਹਾ ਤੇ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਨੇ ਵੀਰਵਾਰ ਨੂੰ ਪਹਿਲੀ ਸੁਣਵਾਈ ਕੀਤੀ ਅਤੇ ਦੋਵਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਅਗਲੀ ਸੁਣਵਾਈ 27 ਨਵੰਬਰ ਲਈ ਤੈਅ ਕੀਤੀ ਹੈ।
ਜ਼ਿਕਰਯੋਗ ਹੈ ਕਿ ਲੁਧਿਆਣਾ ਵਾਸੀ ਕਮਲ ਕੌਰ ਉਰਫ਼ ਕੰਚਨ ਕੁਮਾਰੀ ਦੀ ਲਾਸ਼ 11 ਜੂਨ ਨੂੰ ਭੁੱਚੋ ਮੰਡੀ ਦੇ ਨੇੜੇ ਇੱਕ ਕਾਰ ’ਚੋਂ ਮਿਲੀ ਸੀ, ਜਿਸਤੋ ਬਾਅਦ ਅਸਲ ਦੋਸ਼ੀ ਜਸਪ੍ਰੀਤ ਸਿੰਘ ਵਿਦੇਸ਼ ਫਰਾਰ ਹੋਗਿਆ ਸੀ।

Scroll to Top