ਓਪਨ ਯੂਨੀਵਰਸਿਟੀ ਵਿਖੇ ਇੱਕ ਰੋਜ਼ਾ ਪ੍ਰੋਗਰਾਮ ਦਾ ਆਯੋਜਨ

ਪਟਿਆਲਾ, 23 ਫਰਵਰੀ 2026 : ਅੰਗਰੇਜ਼ੀ ਵਿਭਾਗ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿਖੇ ਪ੍ਰੋ. (ਡਾ.) ਰਤਨ ਸਿੰਘ, ਵਾਈਸ-ਚਾਂਸਲਰ, ਦੀ ਯੋਗ ਅਗਵਾਈ ਹੇਠ ਅਤੇ PSOU ਰੀਜਨਲ ਸੈਂਟਰ ਜ਼ੋਨ 05, ਲਾਇਲਪੁਰ ਖਾਲਸਾ ਕਾਲਜ, ਕਪੂਰਥਲਾ ਦੇ ਸਹਿਯੋਗ ਨਾਲ ਇਮੋਸ਼ਨਲ ਰੈਗੂਲੇਸ਼ਨ: ਦਾ ਅਲਟੀਮੇਟ ਲਾਈਫ ਸਕਿਲ ਵਿਸ਼ੇ ਤੇ ਇੱਕ ਰੋਜ਼ਾ ਰਾਸ਼ਟਰੀ ਵਰਕਸ਼ਾਪ  ਦਾ ਆਯੋਜਨ ਕੀਤਾ ਗਿਆ।

ਡਾ. ਜੈਸਮੀਨ ਕੌਰ, ਕੌਂਸਲਰ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪੰਜਾਬ, ਇਸ ਵਰਕਸ਼ਾਪ ਦੇ ਰਿਸੋਰਸ ਪਰਸਨ ਸਨ। ਉਨਾਂ ਨੇ ਕਿਹਾ ਕਿ ਭਾਵਨਾਤਮਕ ਸੰਯਮ (Emotional Regulation) ਜੀਵਨ ਦੀ ਅਹਿਮ ਕਲਾ ਵਿਅਕਤੀ ਨੂੰ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਨਿਯੰਤਰਿਤ ਕਰਨ ਵਿੱਚ ਸਹਾਈ ਹੁੰਦੀ ਹੈ। ਡਾ. ਨਵਲੀਨ ਮੁਲਤਾਨੀ, ਮੁਖੀ, ਅੰਗਰੇਜ਼ੀ ਵਿਭਾਗ ਨੇ ਕਿਹਾ ਕਿ ਅਜਿਹੇ ਸੈਸ਼ਨ ਵਿਦਿਆਰਥੀਆਂ ਦੇ  ਵਿਕਾਸ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਮਾਨਸਿਕ ਅਤੇ ਸਕਾਰਾਤਮਕ ਸੋਚ ਅਪਣਾਉਣ ਦੀ ਪ੍ਰੇਰਣਾ ਦਿੱਤੀ। ਮੰਚ ਸੰਚਾਲਨ ਗਗਨਪ੍ਰੀਤ ਕੌਰ ਹੰਜਰਾ ਵੱਲੋਂ ਕੀਤਾ ਗਿਆ। ਵਰਕਸ਼ਾਪ ਦੌਰਾਨ 55 ਵਿਦਿਆਰਥੀਆਂ ਅਤੇ ਫੈਕਲਟੀ ਨੇ ਹਿੱਸਾ ਲਿਆ।

Scroll to Top